ਲਹਿੰਦੇ ਪੰਜਾਬ ਵਿੱਚ ਸੜਕੀ ਤਖ਼ਤੀਆਂ 'ਤੇ ਹਿੰਦੀ ਵਿੱਚ ਲਿਖਣ ਖਿਲਾਫ ਵਿਰੋਧ (ਵੀਡੀਓ ਵੇਖੋ)

ਲਾਹੌਰ: ਪਾਕਿਸਤਾਨ ਦੇ ਪ੍ਰਬੰਧ ਹੇਠਲੇ ਲਹਿੰਦੇ ਪੰਜਾਬ ਵਿੱਚ ਲਾਹੋਰ ਤੋਂ ਕਰਾਚੀ ਨੂੰ ਜਾਂਦੇ ਮੁੱਖ ਮਾਰਗ 'ਤੇ ਨਨਕਾਣਾ ਸਾਹਿਬ ਵੱਲ ਜਾਂਦੇ ਮਾਰਗ 'ਤੇ ਲੱਗੀਆਂ ਸੜਕੀ ਤਖ਼ਤੀਆਂ ਉੱਤੇ ਗੁਰਮੁਖੀ (ਪੰਜਾਬੀ) ਦੀ ਥਾਂ ਦੇਵਨਾਗਰੀ (ਹਿੰਦੀ) ਵਿੱਚ ਜਾਣਕਾਰੀ ਲਿਖਣ 'ਤੇ ਪੰਜਾਬ ਦੇ ਲੋਕਾਂ ਵਿੱਚ ਸਰਕਾਰ ਖਿਲਾਫ ਗੁੱਸੇ ਦੀ ਲਹਿਰ ਫੈਲ ਗਈ ਹੈ। ਸੋਸ਼ਲ ਮੀਡੀਆ 'ਤੇ ਇਸ ਖਿਲਾਫ ਲੋਕ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕਰ ਰਹੇ ਹਨ। 

ਇਸ ਸਬੰਧੀ ਜਿਵੇਂ ਉਪਰ ਨੱਥੀ ਕੀਤੀ ਗਈ ਵੀਡੀਓ ਵਿੱਚ ਤੁਸੀਂ ਲਹਿੰਦੇ ਪੰਜਾਬ ਦੇ ਇੱਕ ਨੌਜਵਾਨ ਦੇ ਵਿਚਾਰ ਸੁਣ ਸਕਦੇ ਹੋ। 

ਇਸ ਵਿਰੋਧ ਤੋਂ ਬਾਅਦ ਪਾਕਿਸਤਾਨ ਦੇ ਸੰਸਦ ਮੈਂਬਰ (ਐਮਪੀਏ) ਅਤੇ ਸੰਸਦੀ ਸਕੱਤਰ ਮਹਿੰਦਰ ਪਾਲ ਸਿੰਘ ਨੇ ਇਸ ਨੂੰ ਗਲਤੀ ਮੰਨਦਿਆਂ ਹਿੰਦੀ ਦੀ ਥਾਂ ਇਹ ਜਾਣਕਾਰੀ ਗੁਰਮੁਖੀ (ਪੰਜਾਬੀ) ਵਿੱਚ ਲਿਖਣ ਦਾ ਭਰੋਸਾ ਦਿੱਤਾ ਹੈ।