ਗੌਰਵ ਪੰਡਿਤ ਬਣੇ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ - ਡਾਕਟਰ ਖੇੜਾ

ਗੌਰਵ ਪੰਡਿਤ ਬਣੇ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ - ਡਾਕਟਰ ਖੇੜਾ

ਜਲਦੀ ਹੀ ਜ਼ਿਲ੍ਹਾ ਇਕਾਈ ਦਾ ਕੀਤਾ ਜਾਵੇਗਾ ਗਠਨ -ਗੌਰਵ ਪੰਡਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜਿਲ੍ਹਾ ਇਕਾਈ ਕਪੂਰਥਲਾ ਦੀ ਅਹਿਮ  ਮੀਟਿੰਗ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਸਤਨਾਮ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਗੁਰਕੀਰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ, ਮੱਖਣ ਗੁਪਤਾ ਕੌਮੀ ਸਲਾਹਕਾਰ ਅਤੇ ਹਰਪਾਲ ਸਿੰਘ ਭੁੱਲਰ ਚੇਅਰਮੈਨ ਐਨ ਆਰ ਆਈ ਵਿੰਗ ਪੰਜਾਬ   ਵਿਸ਼ੇਸ਼ ਤੌਰ ਤੇ ਪੁਹੰਚੇ । ਇਸ ਮੌਕੇ ਸੰਸਥਾ ਵੱਲੋਂ ਗੌਰਵ ਪੰਡਿਤ ਨੂੰ ਜ਼ਿਲ੍ਹਾ ਚੇਅਰਮੈਨ, ਹਰਜਿੰਦਰ ਪਾਲ ਸ਼ਰਮਾ ਨੂੰ ਉਪ ਪ੍ਰਧਾਨ, ਸੁਖਦੀਪ ਸਿੰਘ ਸੈਕਟਰੀ ਬਲਾਕ ਢਿੱਲਵਾਂ, ਰਾਜਿੰਦਰ ਸਿੰਘ ਉਪ ਪ੍ਰਧਾਨ,ਸਵਰਨ ਸਿੰਘ ਉਪ ਸੈਕਟਰੀ , ਸੁਖਦੇਵ ਸਿੰਘ ਨੂੰ ਮੀਤ ਪ੍ਰਧਾਨ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮਨੁੱਖੀ ਅਧਿਕਾਰ ਮੰਚ ਅਤੇ ਇਸਦੇ ਕਾਰਕੁੰਨ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਸਮਾਜ ਲਈ ਪ੍ਰਦੂਸ਼ਣ ਵੀ ਇੱਕ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ, ਅੱਜ ਦੇ ਯੁੱਗ ਵਿੱਚ ਅਸੀਂ ਮਿੱਟੀ ਹਵਾ ਪਾਣੀ ਸਭ ਕੁਝ ਦੂਸ਼ਿਤ ਕਰਦੇ ਆ ਰਹੇ ਹਾਂ, ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਪਲਾਸਟਿਕ ਦਾ ਇਸਤੇਮਾਲ ਘੱਟ ਕਰੀਏ ਤਾਂ ਜੋ ਅਸੀਂ ਸਮਾਜ ਵਿਚ ਵੱਧ ਰਹੀ ਪ੍ਰਦੂਸ਼ਣ ਦੀ ਸੱਮਸਿਆ ਨੂੰ ਘਟਾ ਸਕੀਏ। ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸੈਕਟਰੀ, ਇਕਬਾਲ ਸਿੰਘ,ਰਾਜੂ ਸਿੰਘ ਮੋਗਾ, ਰਣਜੀਤ ਸਿੰਘ,ਸੋਹਣ ਸਿੰਘ, ਸਤਨਾਮ ਸਿੰਘ,ਸਵਰਨ ਸਿੰਘ ਅਤੇ ਬਲਵਿੰਦਰ ਸਿੰਘ ਮੋਗਾ, ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।