ਮੀਂਹ ਕਾਰਨ ਕੀਰਤਪੁਰ ਸਾਹਿਬ ‘ਚ ਸੰਗਤ ਦੀ ਆਮਦ ਘਟੀ

ਮੀਂਹ ਕਾਰਨ ਕੀਰਤਪੁਰ ਸਾਹਿਬ ‘ਚ ਸੰਗਤ ਦੀ ਆਮਦ ਘਟੀ

ਕੈਪਸ਼ਨ-ਮੀਂਹ ਕਾਰਨ ਉੱਖੜੇ ਤੰਬੂ ਠੀਕ ਕਰਦੇ ਹੋਏ ਸ਼ਰਧਾਲੂ।
ਕੀਰਤਪੁਰ ਸਾਹਿਬ/ਬਿਊਰੋ ਨਿਊਜ਼ :
ਹੋਲੇ ਮਹੱਲੇ ਦੇ ਪਹਿਲੇ ਪੜਾਅ ਦੇ ਦੂਜੇ ਦਿਨ ਕੀਰਤਪੁਰ ਸਾਹਿਬ ਵਿਖੇ ਲਗਾਤਾਰ ਪੈ ਰਹੀ ਬਰਸਾਤ ਕਾਰਨ ਸੰਗਤ ਦੀ ਆਮਦ ਵਿੱਚ ਕਾਫ਼ੀ ਘੱਟ ਰਹੀ। ਮੀਂਹ ਕਾਰਨ ਪ੍ਰਬੰਧਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਸੜਕਾਂ ਖਾਲੀ ਰਹੀਆਂ ਅਤੇ ਪਾਰਕਿੰਗ ਵਿੱਚ ਵੀ ਸੁੰਨਸਾਨ ਰਹੀ। ਬਾਰਸ਼ ਕਾਰਨ ਸੜਕਾਂ ‘ਤੇ ਚਿੱਕੜ ਹੋਣ ਕਾਰਨ ਪੈਦਲ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੇਲੇ ਦੌਰਾਨ ਬਾਹਰੀ ਇਲਾਕਿਆਂ ਤੋਂ ਇੱਥੇ ਲੰਗਰ ਲਗਾਉਣ ਲਈ ਆਈ ਸੰਗਤ ਨੂੰ ਵੀ ਮੀਂਹ ਅਤੇ ਹਨੇਰੀ ਨੇ ਕਾਫ਼ੀ ਪ੍ਰੇਸ਼ਾਨ ਕੀਤਾ। ਕਈ ਥਾਵਾਂ ‘ਤੇ ਹਨੇਰੀ ਨੇ ਟੈਂਟ ਵੀ ਉਖਾੜ ਦਿੱਤੇ। ਖ਼ਰਾਬ ਮੌਸਮ ਅਤੇ ਸੰਗਤ ਦੀ ਆਮਦ ਘੱਟ ਹੋਣ ਕਰਕੇ ਜ਼ਿਆਦਾ ਕਰਕੇ ਆਰਜ਼ੀ ਦੁਕਾਨਾਂ ਲਾ ਕੇ ਬੈਠੇ ਦੁਕਾਨਦਾਰਾਂ ਨੂੰ ਵੀ ਵਿਹਲੇ ਬੈਠਣਾ ਪਿਆ। ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੇ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਜੀ ਤੋਂ ਇਲਾਵਾ ਹੋਰ ਧਾਰਮਿਕ ਸਥਾਨਾਂ ‘ਤੇ ਸੰਗਤ ਦੀ ਆਮਦ ਬਹੁਤ ਘੱਟ ਰਹੀ।