ਸਿਆਟਲ ‘ਚ ਮਨਾਈ ਦੀਵਾਲੀ ਤੇ ਬੰਦੀ ਛੋੜ ਦਿਵਸ

ਸਿਆਟਲ ‘ਚ ਮਨਾਈ ਦੀਵਾਲੀ ਤੇ ਬੰਦੀ ਛੋੜ ਦਿਵਸ

ਸਿਆਟਲ/ਬਿਊਰੋ ਨਿਊਜ਼ :
ਸਿਆਟਲ ਦੇ ਗੁਰੂ ਘਰਾਂ ਵਿਚ ਨਿੱਤਨੇਮ ਦੇ ਪਾਠ, ਕਥਾ-ਕੀਰਤਨ ਤੋਂ ਬਾਅਦ ਦੀਵੇ ਜਗਾ ਕੇ ਤੇ ਮਠਿਆਈਆਂ ਵੰਡ ਕੇ ਦੀਵਾਲੀ ਮਨਾਈ ਗਈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾ ਕੇ ਅੰਮ੍ਰਿਤਸਰ ਪਹੁੰਚੇ ਸਨ, ਜਿਥੇ ਬਾਬਾ ਬੁੱਢਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿੱਖਾਂ ਨੇ ਦੀਵੇ ਜਗਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜਿਸ ਨੂੰ ਸਿੱਖ ਕੌਮ ‘ਬੰਦੀ ਛੋੜ ਦਿਵਸ’ ਵਜੋਂ ਮਨਾਉਂਦੀ ਹੈ। ਗੁਰਦੁਆਰਾ ਸੱਚਾ ਮਾਰਗ ਭਾਈ ਕੁਲਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਕਰਕੇ ਬੰਦੀ ਛੋੜ ਦਿਵਸ ਬਾਰੇ ਚਾਨਣਾ ਪਾਇਆ। ਗੁਰਦੁਆਰਾ ਦੇ ਮੁਖੀ ਹਰਸ਼ਿੰਦਰ ਸਿੰਘ ਸੰਧੂ ਨੇ ਸਮੂਹ ਸੰਗਤ ਨੂੰ ਸਟੇਜ ਤੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਗੁਰਦੁਆਰਾ ਸੱਚਾ ਮਾਰਗ ਵਿਚ ਸੰਗਤ ਨੇ ਦੀਵੇ ਜਗਾ ਦੀਵਾਲੀ ਬੰਦੀ ਛੋੜ ਦਿਵਸ ਦੇ ਰੂਪ ਵਿਚ ਮਨਾਈ।