35 ਮੁਲਕਾਂ ਦੇ 416 ਲੋਕਾਂ ਨੂੰ ਨਿਊਜ਼ੀਲੈਂਡ ਨੇ ਦਿੱਤੀ ਨਾਗਰਿਕਤਾ

35 ਮੁਲਕਾਂ ਦੇ 416 ਲੋਕਾਂ ਨੂੰ ਨਿਊਜ਼ੀਲੈਂਡ ਨੇ ਦਿੱਤੀ ਨਾਗਰਿਕਤਾ

ਪੰਜਾਬੀ ਦੇ ਬਠਿੰਡਾ ਜੰਮਪਲ ਰੂਬੀ ਢਿੱਲੋਂ ਨੂੰ ਆਕਲੈਂਡ ਵਿਚ ਨਾਗਰਿਕਤਾ ਸਬੰਧੀ ਦਸਤਾਵੇਜ ਸੌਂਪਦੇ ਹੋਏ ਅਧਿਕਾਰੀ
ਆਕਲੈਂਡ(ਨਿਊਜ਼ੀਲੈਂਡ)/ਬਿਊਰੋ ਨਿਊਜ਼ :
ਨਿਊਜ਼ੀਲੈਂਡ ਦੇ ਮਸ਼ਹੂਰ ਸ਼ਹਿਰ ਆਕਲੈਂਡ ਵਿੱਚ ਉੱਥੋਂ ਦੀ ਸਰਕਾਰ ਨੇ 35 ਮੁਲਕਾਂ ਦੇ 416 ਲੋਕਾਂ ਨੂੰ ਨਿਊਜ਼ੀਲੈਂਡ ਦੀ ਨਾਗਰਿਕਤਾ ਦਿੱਤੀ ਗਈ ਹੈ। ਇਨ੍ਹਾਂ ਨਾਗਰਿਕਤਾ ਲੈਣ ਵਾਲਿਆਂ ਵਿਚ ਪੰਜਾਬੀ ਮੂਲ ਦੀ ਬਠਿੰਡਾ ਦੀ ਜੰਮਪਲ ਲੜਕੀ ਬਲਵਿੰਦਰ ਕੌਰ ਉਰਫ਼ ਰੂਬੀ ਢਿੱਲੋਂ ਵੀ ਸ਼ਾਮਲ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਮਸੇਰ ਸਿੰਘ ਢਿੱਲੋਂ ਨੇ ਫ਼ੋਨ ‘ਤੇ ਦੱਸਿਆ ਕਿ ਰੂਬੀ ਢਿੱਲੋਂ ਪੰਜਾਬੀ ਅਖ਼ਬਾਰਾਂ ਦੇ ਪ੍ਰੈਸ ਫ਼ੋਟੋਗਰਾਫ਼ਰ ਸਵਰਨ ਸਿੰਘ ਢਿੱਲੋਂ ਦੀ ਪੁੱਤਰੀ ਤੇ ਮੇਰੀ ਭਤੀਜੀ ਹੈ, ਜੋ ਸੰਨ 2010 ਵਿੱਚ ਪੰਜਾਬ ਤੋਂ ਨਿਊਜ਼ੀਲੈਂਡ ਵਿਚ ਪੜ੍ਹਾਈ ਕਰਨ ਗਈ ਸੀ। ਪਹਿਲਾਂ ਉਸ ਨੇ ਕੰਪਿਊਟਰ ਆਈਟੀ. ਵਿੱਚ ਦਾਖਲਾ ਲਿਆ ਤੇ ਕੁਝ ਸਮੇਂ ਮਗਰੋਂ ਉਸ ਨੂੰ ਪੀਆਰ. ਮਿਲੀ। ਹੁਣ ਉਸ ਨੂੰ ਨਿਊਜ਼ੀਲੈਂਡ ਦੀ ਪੱਕੀ ਨਾਗਰਿਕਤਾ ਮਿਲ ਗਈ ਹੈ।
ਇਸ ਮੌਕੇ ਕੈਨੇਡਾ, ਅਮਰੀਕਾ, ਸਾਊਥ ਅਫ਼ਰੀਕਾ ਤੋਂ ਇਲਾਵਾ ਭਾਰਤ, ਫਿਲਪਾਇਨ, ਸਮੋਆ, ਪਾਕਿਸਤਾਨ, ਟਾਊਗਾ, ਅਰਜਨਟੀਨਾ, ਆਇਰਲੈਂਡ ਅਤੇ ਇਜ਼ਰਾਈਲ ਆਦਿ ਮੁਲਕਾਂ ਦੇ ਲੋਕਾਂ ਨੂੰ ਨਾਗਰਿਕਤਾ ਦੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਇਨਟਰਨਲ ਅਫੇਅਰਜ਼ ਟੀਮ ਐਂਡ ਆਕਲੈਡ ਕੌਂਸਲ ਸਟਾਫ਼, ਮਨਿਸਟਰੀ ਆਫ਼ ਇੰਟਰਨਲ ਨਿਊਜ਼ੀਲੈਂਡ ਦੇ ਨੁਮਾਇੰਦੇ ਅਤੇ ਲੋਕਲ ਬੋਰਡ ਚੇਅਰਪਰਸਨ ਵੀ ਹਾਜ਼ਰ ਸਨ।