ਪੱਤਰਕਾਰ ਕੁਲਦੀਪ ਨਈਅਰ ਨਹੀਂ ਰਹੇ

ਪੱਤਰਕਾਰ ਕੁਲਦੀਪ ਨਈਅਰ ਨਹੀਂ ਰਹੇ

ਉੱਘੇ ਪੱਤਰਕਾਰ, ਕਾਲਮਨਵੀਸ ਅਤੇ ਮਨੁੱਖੀ ਹੱਕਾਂ ਦੇ ਕਾਰਕੁਨ ਕੁਲਦੀਪ ਨਈਅਰ ਦਾ ਦਿਹਾਂਤ ਹੋ ਗਿਆ ਹੈ। ਉਹ 95 ਸਾਲ ਦੇ ਸਨ। ਉਨ੍ਹਾਂ ਦਾ ਰਾਤ 12.30 ਵਜੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋਇਆ। ਉਨ੍ਹਾਂ ਦਾ ਦਿੱਲੀ ‘ਚ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ।
ਕੁਲਦੀਪ ਨਈਅਰ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਕੁਲਦੀਪ ਨਈਅਰ ਦੀਆਂ ਸੇਵਾਵਾਂ ਅਤੇ ਦੇਸ਼ ਪ੍ਰਤੀ ਵਚਨਬੱਧਤਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।