ਏਸ਼ੀਆਈ ਮੁਲਕਾਂ ‘ਚ ਲੋਕਾਂ ਉੱਤੇ ਤਸ਼ਦੱਦ ਤੇ ਹਕੂਮਤੀ ਅਤਿਆਚਾਰਾਂ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ

ਏਸ਼ੀਆਈ ਮੁਲਕਾਂ ‘ਚ ਲੋਕਾਂ ਉੱਤੇ ਤਸ਼ਦੱਦ ਤੇ ਹਕੂਮਤੀ  ਅਤਿਆਚਾਰਾਂ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ

ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਵਿਚਾਰ ਚਰਚਾ

ਕਾਂਗਰਸ ਵੂਮੈਨ ਜੋ ਲੋਫ਼ਗ੍ਰੇਨ ਵਲੋਂ ਵਧੀਕੀਆਂ ਵਿਰੁਧ ਆਵਾਜ਼ ਉਠਾਉਂਦੇ ਰਹਿਣ ਦਾ ਭਰੋਸਾ
ਮਿਲਪੀਟਸ/ਬਲਵਿੰਦਰਪਾਲ ਸਿੰਘ ਖਾਲਸਾ :
ਸੈਨ ਫਰਾਂਸਿਸਕੋ ਬੇਅ ਏਰੀਏ ਦੇ ਸ਼ਹਿਰ ਮਿਲਪੀਟਸ ਵਿਚ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ, ਜਿਸ ਵਿਚ ਏਸ਼ੀਅਨ ਮੁਲਕਾਂ ਵਿੱਚ ਮਨੁੱਖੀ ਹੱਕਾਂ ‘ਤੇ ਪੈ ਰਹੇ ਵੱਡੇ ਡਾਕੇ ਅਤੇ ਹੋ ਰਹੇ ਜ਼ੁਲਮੋ-ਤਸ਼ਦੱਦ ਅਤੇ ਅੱਤਿਆਚਾਰਾਂ ਬਾਰੇ ਗਹਿਰੀ ਵਿਚਾਰ ਚਰਚਾ ਕੀਤੀ ਗਈ। ਅਮਰੀਕੀ ਕਾਂਗਰਸ ਵੂਮੈਨ ਜੋ ਲੋਫ਼ਗ੍ਰੇਨ (ਡੈਮੋਕਰੈਟਿਕ ਪਾਰਟੀ), ਨੇ ਉਚੇਚੇ ਤੌਰ ਤੇ ਇਸ ਸਮਾਗਮ ‘ਚ ਸ਼ਿਰਕਤ ਕੀਤੀ। ਉਨਾਂ ਮੁੱਖ ਬੁਲਾਰੇ ਵਜੋਂ ਆਪਣੇ ਭਾਸ਼ਣ ‘ਚ ਮਿਆਂਮਾਰ-ਬਰਮਾ, ਭਾਰਤ ਤੇ ਹੋਰ ਦੇਸ਼ਾਂ ‘ਚ ਹੋ ਰਹੇ ਮਨੁੱਖੀ ਘਾਣ ਬਾਰੇ ਸੰਬੋਧਨ ਕੀਤਾ। ਉਨ•ਾ ਕਿਹਾ  ਕਿ ਭਾਰਤ, ਪਾਕਿ, ਕੰਬੋਡੀਆ ਅਤੇ ਮਿਆਂਮਾਰ ਤੇ ਹੋਰਨਾਂ ਏਸ਼ੀਆਈ ਮੁਲਕਾਂ ‘ਚ ਘੱਟ ਗਿਣਤੀ ਲੋਕਾਂ ‘ਤੇ ਰਹੇ ਹਮਲੇ ਅਤਿ ਮੰਦਭਾਗੀਆਂ ਘਟਨਾਵਾਂ ਹਨ। ਉਨ•ਾਂ ਕਿਹਾ ਕਿ ਘੱਟ ਗਿਣਤੀ ਲੋਕਾਂ ‘ਤੇ ਹੋ ਰਹੇ ਅੱਤਿਆਚਾਰਾਂ ਲਈ ਉਹ ਉਨਾਂ ਦੇ ਨਾਲ ਹਨ ਅਤੇ ਇਸ ਸਬੰਧੀ ਉਹ ਹਮੇਸ਼ਾਂ ਅਵਾਜ਼ ਉਠਾਉਂਦੇ ਰਹਿਣਗੇ। ਉਨਾਂ ਮੀਟਿੰਗ ‘ਚ ਮੌਜ਼ੂਦ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਏਸ਼ੀਆਈ ਦੇਸ਼ਾਂ ‘ਚ ਹੋ ਰਹੇ ਮਨੁੱਖੀ ਹੱਕਾਂ ਦੀ ਰਾਖੀ ਤੇ ਅਤੇ ਉਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਰੀਕਨ ਸੰਸਦ ‘ਚ ਅਹਿਮ ਮੁੱਦੇ ਨੂੰ ਉਠਾਉਣਗੇ।
ਸਮਾਗਮ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਹੋਰਨਾਂ ਸਿੱਖਾਂ ਵੱਲੋਂ ਜੋ ਲੋਫ਼ਗ੍ਰੇਨ ਨਾਲ ਮੁਲਾਕਾਤ ਦੌਰਾਨ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਅਹਿਮ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਉਨ•ਾਂ ਇਸ ਮੌਕੇ ਅਮਰੀਕੀ ਸਿੱਖਾਂ ਖਿਲਾਫ਼ ਹੋਰ ਰਹੀਆਂ ਹਿੰਸਕ ਵਾਰਦਾਤਾਂ ਖਿਲਾਫ਼ ਅਮਰੀਕੀ ਪ੍ਰਸ਼ਾਸ਼ਨ ਪਾਸ ਯੋਗ ਕਾਰਵਾਈ ਦੀ ਮੰਗ ਕੀਤੀ ।
ਅਮਰੀਕਨ ਸਿੱਖ ਕਾਕਸ ਕਮੇਟੀ ਦੇ ਬੁਲਾਰੇ ਹਰਪੀਤ ਸਿੰਘ ਸੰਧੂ ਨੇ ਜਦ ਇੰਗਲੈਂਡ ਦੇ ਜੰਮਪਲ ਜੁਗਰਾਜ ਸਿੰਘ ਜੱਗੀ ਦੀ ਨਾਜਾਇਜ਼ ਹਿਰਾਸਤ ਬਾਰੇ ਗੱਲ ਕਰਦਿਆਂ ਕਿਹਾ ਕਿ ਕਾਕਸ ਦੇ ਚੇਅਰਮੈਨ ਜਾਹਨ ਗਰਮੈਂਡੀ ਨੇ ਪਹਿਲਾਂ ਹੀ ਸਟੇਟ ਵਿਭਾਗ ਨਾਲ ਇਸ ਗੰਭੀਰ ਮਾਮਲੇ ਤੇ ਲਿਖਤੀ ਰਿਪੋਰਟ ਕੀਤੀ ਹੈ ਤਾਂ ਜੋ ਲੋਫਗਰੇਨ ਨੇ ਕਿਹਾ ਕਿ ਅਸੀਂ ਕਾਂਗਰਸ ਵਾਲੇ ਤੇ ਸੈਨੇਟਰ ਭਾਵੇਂ ਸਿੱਧੇ ਤੌਰ ਤੇ ਕਿਸੇ ਦੇਸ਼ ਨਾਲ ਟਕਰਾਓ ਵਿਚ ਨਹੀਂ ਪੈਂਦੇ ਬਲਕਿ ਸਟੇਟ ਵਿਭਾਗ ਰਾਹੀਂ ਸਾਰੇ ਕਾਰਜ ਹੁੰਦੇ ਹਨ ਪਰ ਫਿਰ ਵੀ ਤੁਸੀਂ ਸਿੱਧੇ ਮੇਰੇ ਨਾਲ ਵਾਸ਼ਿੰਗਟਨ ਮਿਲ ਕੇ ਇਸ ਬਾਰੇ ਗੱਲ ਕਰਿਓ, ਅਸੀਂ ਇਸ ਬਾਰੇ ਹੋਰ ਬਹੁਤ ਕੁਝ ਕਰ ਸਕਦੇ ਹਾਂ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਸ. ਪ੍ਰਿਤਪਾਲ ਸਿੰਘ ਅਤੇ ਅਮਰੀਕਨ ਸਿੱਖ ਕਾਂਗਰੇਸ਼ਨਲ ਕਾਕਸ ਕਮੇਟੀ ਦੇ ਮੁੱਖ ਬੁਲਾਰੇ ਸ. ਹਰਪ੍ਰੀਤ ਸਿੰਘ ਸੰਧੂ ਨੇ ਏਸ਼ੀਆ ਦੇ ਉਕਤ ਮੁਲਕਾਂ ‘ਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਤੋਂ ਇਲਾਵਾ ਸਿੱਖ ਕਾਕਸ ਦੁਆਰਾ ਸਿੱਖਾਂ ਖਿਲਾਫ਼ ਹੋਈਆਂ ਹਿੰਸਕ ਘਟਨਾਵਾਂ ਵਿਰੁੱਧ ਆਪਣੀ ਗੱਲਬਾਤ ਲੋਡਗਰੇਨ ਸਾਹਮਣੇ ਰੱਖੀ। ਉਨਾਂ ਇਸ ਮੌਕੇ ਏਸ਼ੀਆਈ ਮੁਲਕਾਂ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ‘ਤੇ ਗਹਿਰੀ ਚਿੰਤਾ ਜਾਹਿਰ ਕੀਤੀ ਅਤੇ ਕਿਹਾ ਕਿ ਮਾਹੌਲ ਵਿਗਾੜਨ ਜਾਂ ਫ਼ਿਰ ਆਪਣੇ ਆਪ ਨੂੰ ਉਚਾ ਸਾਬਿਤ ਕਰਨ ਲਈ ਘੱਟ ਗਿਣਤੀਆਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ ਅਹਿਮ ਕਦਮ ਉਠਾਉਣਾ ਅਤਿ ਜਰੂਰੀ ਹੈ।
ਕਾਂਗਰਸ ਮੈਂਬਰ ‘ਜੋ ਲੋਫ਼ਗ੍ਰੇਨ’ ਨੇ ਭਰੋਸਾ ਜਾਹਿਰ ਕੀਤਾ ਕਿ ਉਹ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਏਸ਼ੀਆਈ ਮੁਲਕਾਂ ‘ਚ ਘਾਣ ਬਾਰੇ ਹਮੇਸ਼ਾਂ ਅਵਾਜ਼ ਬੁਲੰਦ ਕਰਦਿਆਂ ਸਮੇਂ ‘ਤੇ ਸਮੇਂ ਇਸ ਸਬੰਧੀ ਠੋਸ ਕਾਰਵਾਈ ਅਮਲ ‘ਚ ਲਿਆ ਕੇ ਉਨਾਂ ਦੀ ਰਾਖੀ ਲਈ ਡੱਟਣਗੇ ਤਾਂ ਜੋ ਕੋਈ ਵੀ ਇਨਸਾਨ ਕਿਸੇ ਤਰਾਂ ਦੀ ਨਜਾਇਜ਼ ਹਿੰਸਾ ਦਾ ਸ਼ਿਕਾਰ ਨਾ ਹੋ ਸਕੇ। ਉਨਾਂ ਕਿਹਾ ਕਿ ਅਮਰੀਕਾ ਦੀ ਤਰੱਕੀ ਤੇ ਉਨਤੀ ‘ਚ ਘੱਟ ਗਿਣਤੀ ਕੌਮਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਸ ਦੇ ਉਹ ਉਨ ਦੇ ਰਿਣੀ ਹਨ ਅਤੇ ਉਨਾਂ ਨੂੰ ਸੁਰੱਖਿਅਤ ਜੀਵਨ ਪ੍ਰਦਾਨ ਕਰਨ ਲਈ ਅਜਿਹੇ ਸਮਾਗਮਾਂ ‘ਚ ਹਾਜ਼ਰੀ ਲਗਾ ਕੇ ਮਨੁੱਖੀ ਅਧਿਕਾਰਾਂ ਤੋਂ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ। ਉਨਾਂ ਨੇ ਸਥਾਨਕ ਸਿੱਖ ਆਗੂਆਂ ਵੱਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ।
ਮਨੁੱਖੀ ਅਧਿਕਾਰਾਂ ਦੇ ਇਸ ਵਿਸ਼ੇਸ ਸਮਾਗਮ ਨੂੰ ਕਾਮਯਾਬ ਕਰਨ ਵਿਚ ਨੌਜਵਾਨਾਂ ਦਾ ਖਾਸ ਯੋਗਦਾਨ ਰਿਹਾ। ਜਿਨਾਂ ਇਸਦੀ ਰੂਪਰੇਖਾ ਤਿਆਰ ਕਰ ਵਿਚ ਵੀ ਹਿੱਸਾ ਪਾਇਆ। ਬੀਬੀ ਪੁਨੀਤ ਕੌਰ ਤੇ ਬੀਬੀ ਗੁਰਬਖਸ਼ ਕੌਰ ਨੇ ਕਾਂਗਰਸ ਵੋਮੈਨ ਨੂੰ ਮਨੁੱਖੀ ਅਧਿਕਾਰਾਂ ਨਾਲ ਸੰਬਧਿਤ ਸੁਆਲ ਵੀ ਪੁੱਛੇ, ਜਿਸਦੇ ਸ਼ਾਨਦਾਰ ਜਵਾਬ ਵੀ ਕਾਂਗਰਸ ਵੋਮੈਨ ਨੇ ਦਿੱਤਾ।