ਮਡੈਸਟੋ ਪੁਲੀਸ ਵਲੋਂ ਕੁਰਾਲੀ ਵਾਲਾ ਬਾਬਾ ਗ੍ਰਿਫ਼ਤਾਰ
ਮਡੈਸਟੋ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੇ ਸ਼ਹਿਰ ਮਡੈਸਟੋ ਨੇੜੇ ਡੇਰਾ ਬਣਾਈ ਬੈਠੇ ਬਾਬਾ ਬਲਵਿੰਦਰ ਸਿੰਘ (ਕੁਰਾਲੀ ਵਾਲੇ) ਨੂੰ ਪੁਲੀਸ ਨੇ ਸੰਗੀਨ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਆਪਣੇ ਸਾਥੀ ਉਂਕਾਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਤਾਕਤ ਦੀ ਦੁਰਵਰਤੋਂ ਕਰਕੇ ਕੁਝ ਹਥਿਆਉਣ ਦੇ ਦੋਸ਼ਾਂ ਤਹਿਤ ਸੀਪੀਸੀ (ਕੈਲੀਫੋਰਨੀਆ ਪੀਨਲ ਕੋਡ) ਦੀ ਧਾਰਾ 422 ਤੇ 518 ਅਧੀਨ ਕੇਸ ਦਰਜ ਕੀਤਾ ਗਿਆ ਹੈ। ਕੈਨੇਡਾ ਤੇ ਅਮਰੀਕਾ ਵਿਚ ਇਸ ਬਾਬੇ ਦੀ ਗ੍ਰਿਫ਼ਤਾਰੀ ਦੀ ਕਾਫ਼ੀ ਚਰਚਾ ਹੋ ਰਹੀ ਹੈ। ਕੁੱਝ ਹੋਰ ਪੀੜਤਾਂ ਵੱਲੋਂ ਵੀ ਇਸ ਬਾਬੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ।
ਇਸ ਬਾਬੇ ਵੱਲੋਂ ਪਿਛਲੇ ਸਾਲ ਕੈਨੇਡਾ ਵਿਚ ਆਪਣੇ ਇਕ ਸ਼ਰਧਾਲੂ ਦੇ ਘਰ ਠਹਿਰਣ ਸਮੇਂ ਕੀਤੀ ਅਸ਼ਲੀਲ ਹਰਕਤ ਬਾਰੇ ਮੁੜ ਚਰਚਾ ਛਿੜ ਗਈ ਹੈ। ਉੱਤਰੀ ਅਮਰੀਕਾ ਦੇ ਪੰਜਾਬੀ ਮੀਡੀਆ ਵਿਚ ਇਹ ਮਾਮਲਾ ਛਾਇਆ ਹੋਇਆ ਹੈ। ਪੁਲੀਸ ਨੇ ਬਾਬੇ ਦੀ ਫੋਟੋ ਅਤੇ ਉਸ ਖ਼ਿਲਾਫ਼ ਲਾਏ ਦੋਸ਼ਾਂ ਬਾਰੇ ਜਾਣਕਾਰੀ ਵੀ ਜਾਰੀ ਕੀਤੀ ਹੈ।
Comments (0)