ਅਮਰੀਕਾ ਵਿਚ ‘ਮੈਰਿਟ ਆਧਾਰਤ’ ਵੀਜ਼ਾ ਸਕੀਮ ਹੋਵੇਗੀ ਲਾਗੂ

ਅਮਰੀਕਾ ਵਿਚ ‘ਮੈਰਿਟ ਆਧਾਰਤ’ ਵੀਜ਼ਾ ਸਕੀਮ ਹੋਵੇਗੀ ਲਾਗੂ

ਕਾਨੂੰਨੀ ਢੰਗ ਨਾਲ ਆਉਣ ਵਾਲੇ ਪਰਵਾਸੀਆਂ ‘ਚ ਹੋਵੇਗੀ ਕਟੌਤੀ
ਵਾਸ਼ਿੰਗਟਨ/ਬਿਊਰੋ ਨਿਈਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਸ ਕਾਨੂੰਨ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਵਿੱਚ ਕਾਨੂੰਨੀ ਢੰਗ ਨਾਲ ਆ ਸਕਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਕੀਤੀ ਜਾਵੇਗੀ। ਇਸ ਤਹਿਤ ‘ਮੈਰਿਟ ਆਧਾਰਿਤ’ ਵੀਜ਼ਾ ਸਕੀਮ ਲਾਗੂ ਕੀਤੀ ਜਾਵੇਗੀ, ਜਿਸ ਨਾਲ ਭਾਰਤ ਵਰਗੇ ਮੁਲਕਾਂ ਦੇ ਉਚ ਸਿੱਖਿਅਤ ਤੇ ਤਕਨਾਲੋਜੀਕਲ ਪੇਸ਼ੇਵਰਾਂ ਨੂੰ ਫ਼ਾਇਦਾ ਹੋ ਸਕਦਾ ਹੈ।
ਰਿਫਾਰਮਿੰਗ ਅਮੈਰਿਕਨ ਇਮੀਗਰੇਸ਼ਨ ਫਾਰ ਸਟਰੌਂਗ ਐਂਪਲਾਈਮੈਂਟ (ਰਾਈਜ਼) ਐਕਟ ਜੇ ਕਾਂਗਰਸ ਵੱਲੋਂ ਪਾਸ ਤੇ ਰਾਸ਼ਟਰਪਤੀ ਦੇ ਦਸਤਖ਼ਤਾਂ ਨਾਲ ਕਾਨੂੰਨ ਬਣ ਜਾਂਦਾ ਹੈ ਤਾਂ ਅਮਰੀਕਾ ਵਿੱਚ ਆਉਣ ਦੇ ਮੌਜੂਦਾ ਲਾਟਰੀ ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਦੀ ਥਾਂ ਗਰੀਨ ਕਾਰਡ ਹਾਸਲ ਕਰਨ ਲਈ ਇਕ ਅੰਕ-ਆਧਾਰਤ ਪ੍ਰਬੰਧ ਲਾਗੂ ਕੀਤਾ ਜਾਵੇਗਾ। ਇਸ ਤਹਿਤ ਧਿਆਨ ਵਿੱਚ ਰੱਖੇ ਜਾਣ ਵਾਲੇ ਤੱਤਾਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ, ਸਿੱਖਿਆ, ਉਚ-ਤਨਖ਼ਾਹਾਂ ਵਾਲੀਆਂ ਨੌਕਰੀ ਦੀਆਂ ਪੇਸ਼ਕਸ਼ਾਂ ਤੇ ਉਮਰ ਸ਼ਾਮਲ ਹਨ। ਇਕ ਸਮਾਗਮ ਦੌਰਾਨ ਰਾਈਜ਼ ਐਕਟ ਨੂੰ ਆਪਣੀ ਹਮਾਇਤ ਦਾ ਐਲਾਨ ਕਰਦਿਆਂ ਸ੍ਰੀ ਟਰੰਪ ਨੇ ਕਿਹਾ, ”ਰਾਈਜ਼ ਐਕਟ ਨਾਲ ਗ਼ਰੀਬੀ ਹਟੇਗੀ, ਉਜਰਤਾਂ ਵਧਣਗੀਆਂ ਤੇ ਕਰਦਾਤਾਵਾਂ ਦੇ ਅਰਬਾਂ ਖਰਬਾਂ ਡਾਲਰ ਬਚਣਗੇ।”