ਇੰਦਰਾ ਗਾਂਧੀ ਨੇ ਸੋਵੀਅਤ ਸੰਘ ਤੋਂ ਪੈਸੇ ਲੈ ਕੇ ਭਾਰਤ ਨਾਲ ਗ਼ਦਾਰੀ ਕੀਤੀ

ਇੰਦਰਾ ਗਾਂਧੀ ਨੇ ਸੋਵੀਅਤ ਸੰਘ ਤੋਂ ਪੈਸੇ ਲੈ ਕੇ ਭਾਰਤ ਨਾਲ ਗ਼ਦਾਰੀ ਕੀਤੀ

ਸੀ.ਆਈ.ਏ. ਰਿਪੋਰਟ ਵਿਚ ਅਹਿਮ ਖ਼ੁਲਾਸਾ
ਫਡਿੰਗ ਲੈਣ ਵਾਲਿਆਂ ਵਿਚ ਸੀ.ਪੀ.ਆਈ. ਤੇ ਸੀ.ਪੀ.ਐਮ. ਵੀ ਸਨ ਸ਼ਾਮਲ
ਸਿੱਖਾਂ ਖ਼ਿਲਾਫ਼ ਗੁੱਸਾ ਕੰਟਰੋਲ ਕਰਨ ’ਚ ਰਾਜੀਵ ਦੀ ਸਫਲਤਾ ਨਾਲ ਸੋਵੀਅਤ ਪ੍ਰਭਾਵ ਮਜ਼ਬੂਤ ਹੋਵੇਗਾ
ਨਵÄ ਦਿੱਲੀ/ਬਿਊਰੋ ਨਿਊਜ਼ :
ਸੋਵੀਅਤ ਸੰਘ ਨੇ ਇੰਦਰਾ ਗਾਂਧੀ ਦੇ ਦੌਰ ਵਿਚ ਕਾਂਗਰਸ ਪਾਰਟੀ ਅਤੇ ਆਪਣੇ ਨੇਤਾਵਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਰਕਮ ਦਿੱਤੀ ਸੀ। ਫਡਿੰਗ ਲੈਣ ਵਾਲਿਆਂ ਵਿਚ ਕਮਿਊਨਿਸਟ ਪਾਰਟੀਆਂ ਸੀ.ਪੀ.ਆਈ. ਤੇ ਸੀ.ਪੀ.ਐਮ. ਵੀ ਸ਼ਾਮਲ ਹਨ। ਰਿਪੋਰਟਾਂ ਅਨੁਸਾਰ ਇੰਦਰਾ ਗਾਂਧੀ ਨੇ ਸੋਵੀਅਤ ਸੰਘ ਤੋਂ ਫਡਿੰਗ ਲੈ ਕੇ ਭਾਰਤ ਨਾਲ ਗ਼ਦਾਰੀ ਕੀਤੀ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਛੋਟੇ ਪੁੱਤਰ ਸੰਜੇ ਗਾਂਧੀ ਨੂੰ ਉਤਰਾਧਿਕਾਰੀ ਵਜੋਂ ਹੱਲਾਸ਼ੇਰੀ ਦੇਣ ਦੀਆਂ ਇੰਦਰਾ ਗਾਂਧੀ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਸੋਵੀਅਤ ਸੰਘ ਨੇ ਗੰਭੀਰਤਾ ਨਾਲ ਨਹÄ ਲਿਆ ਸੀ ਤੇ ਉਸ ਨੂੰ ਉਮੀਦ ਸੀ ਕਿ ਰਾਜੀਵ ਗਾਂਧੀ ਉਨ੍ਹਾਂ ਦੇ ਉਤਰਾਧਿਕਾਰੀ ਹੋਣਗੇ। ਇੰਦਰਾ ਗਾਂਧੀ ਦੀ ਅਕਤੂਬਰ 1984 ਨੂੰ ਹੱਤਿਆ ਹੋਣ ਤੋਂ ਇਕ ਦਿਨ ਬਾਅਦ ਤਿਆਰ ਕੀਤੀ ਗਈ ਰਿਪੋਰਟ ਵਿਚ ਸੀ.ਆਈ.ਏ. ਨੇ ਅਨੁਮਾਨ ਕੀਤਾ ਸੀ ਕਿ ਮਾਸਕੋ ਉਨ੍ਹਾਂ ਦੀ ਹੱਤਿਆ ਦੇ ਮੱਦੇਨਜ਼ਰ ਵੱਡੀਆਂ ਸੁਰੱਖਿਆ ਚਿੰਤਾਵਾਂ ਦਾ ਲਾਹਾ ਲੈਣ ਦੀ ਚੰਗੀ ਸਥਿਤੀ ਵਿਚ ਹੋਵੇਗਾ। ਨਾਲ ਹੀ ਸਿੱਖਾਂ ਖ਼ਿਲਾਫ਼ ਗੁੱਸਾ ਕੰਟਰੋਲ ਕਰਨ ਵਿਚ ਰਾਜੀਵ ਦੀ ਸਫਲਤਾ ਨਾਲ ਭਾਰਤ ’ਤੇ ਸੋਵੀਅਤ ਪ੍ਰਭਾਵ ਮਜ਼ਬੂਤ ਹੋਵੇਗਾ।
ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦੇ ਪੁਰਾਣੇ ਗੁਪਤ ਦਸਤਾਵੇਜ਼ਾਂ ਨੂੰ ਹਾਲ ਹੀ ਵਿਚ ਜਨਤਕ ਕੀਤੇ ਜਾਣ ਮਗਰੋਂ ਇਹ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿਚ ਕਿਹਾ ਗਿਆ ਹੈ ਕਿ ਇੰਦਰਾ ਗਾਂਧੀ ਦੇ ਸ਼ਾਸਨ ਵਿਚ ਉਨ੍ਹਾਂ ਦੇ 40 ਫ਼ੀਸਦੀ ਤਕ ਸੰਸਦ ਮੈਂਬਰਾਂ ਨੂੰ ਸੋਵੀਅਤ ਸੰਘ ਤੋਂ ਸਿਆਸੀ ਚੰਦਾ ਮਿਲਿਆ ਸੀ। ਇਸ ਤੋਂ ਪਹਿਲਾਂ 2005 ਵਿਚ ਰੂਸੀ ਗੁਪਤਚਰ ਏਜੰਸੀ ਕੇ.ਜੀ.ਬੀ. ਦੇ ਲੀਕ ਹੋਏ ਗੁਪਤ ਦਸਤਾਵੇਜ਼ਾਂ ਵਿਚ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਮਿਲੀ ਸੀ।
ਸੀ.ਆਈ.ਏ. ਦੀ ਸੋਵੀਅਤ ਸੰਘ ਦੇ ਭਾਰਤ ’ਤੇ ਅਸਰ ਨੂੰ ਲੈ ਕੇ ਦਸੰਬਰ 1985 ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਵੀਅਤ ਸੰਘ ਸਿਆਸੀ ਦਲਾਂ ਅਤੇ ਵਿਅਕਤੀਆਂ ਨੂੰ ਲੁਕ ਕੇ ਰਕਮ ਦੇਣ ਨਾਲ ਭਾਰਤੀ ਸਿਆਸੀ ਪ੍ਰਕਿਰਿਆ ਵਿਚ ਵੱਡੀ ਭੂਮਿਕਾ ਰੱਖਦਾ ਹੈ। ਰਿਪੋਰਟ ਅਨੁਸਾਰ ‘ਇੰਦਰਾ ਗਾਂਧੀ ਦੀ ਪਿਛਲੀ ਸਰਕਾਰ ਵਿਚ ਕਾਂਗਰਸ ਦੇ ਕਰੀਬ 40 ਫ਼ੀਸਦੀ ਸੰਸਦ ਮੈਂਬਰਾਂ ਨੂੰ ਸੋਵੀਅਤ ਸੰਘ ਤੋਂ ਸਿਆਸੀ ਚੰਦਾ ਮਿਲਿਆ ਸੀ। ਸੋਵੀਅਤ ਸੰਘ ਦਾ ਦੂਤਾਵਾਸ ਕਾਂਗਰਸ ਦੇ ਨੇਤਾਵਾਂ ਨੂੰ ਲੁਕ ਕੇ ਰਕਮ ਦੇਣ ਸਮੇਤ ਕਈ ਖ਼ਰਚਿਆਂ ਲਈ ਵੱਡਾ ਰਿਜ਼ਰਵ ਰੱਖਦਾ ਹੈ।’
ਇਸ ਤੋਂ ਪਹਿਲਾਂ ਕੇ.ਜੀ.ਬੀ. ਦੇ ਇਕ ਸਾਬਕਾ ਜਸੂਸ ਵਾਸਿਲੀ ਮਿਤਰੋਕਿਨ ਦੀ 2005 ਵਿਚ ਆਈ ਇਕ ਕਿਤਾਬ ਵਿਚ ਵੀ ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਸਨ। ਵਾਸਿਲੀ ਸੋਵੀਅਤ ਸੰਘ ਤੋਂ ਹਜ਼ਾਰਾਂ ਦਸਤਾਵੇਜ਼ ਚੋਰੀ ਕਰਕੇ ਦੇਸ਼ ਤੋਂ ਬਾਹਰ ਲੈ ਗਿਆ ਸੀ। ਉਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਇੰਦਰਾ ਗਾਂਧੀ ਨੂੰ ਕਾਂਗਰਸ ਪਾਰਟੀ ਲਈ ਸੂਟਕੇਸਾਂ ਵਿਚ ਭਰ ਪੈਸੇ ਭੇਜੇ ਗਏ ਸਨ ਤੇ ਕੇ.ਜੀ.ਬੀ. ਨੇ 1970 ਦੇ ਦਹਾਕੇ ਵਿਚ ਸਾਬਕਾ ਰੱਖਿਆ ਮੰਤਰੀ ਵੀ.ਕੇ. ਮੈਨਨ ਤੋਂ ਇਲਾਵਾ ਚਾਰ ਹੋਰ ਕੇਂਦਰੀ ਮੰਤਰੀਆਂ ਦੇ ਚੋਣ ਪ੍ਰਚਾਰ ਲਈ ਫੰਡ ਦਿੱਤਾ ਸੀ। ਈ.ਟੀ. ਕੋਲ ਮੌਜੂਦ ਸੀ.ਆਈ.ਏ. ਦੇ ਦਸਤਾਵੇਜ਼ਾਂ ਵਿਚ ਦੋਸ਼ ਲਾਇਆ ਗਿਆ ਹੈ ਕਿ ਸੋਵੀਅਤ ਸੰਘ ਨੇ ਭਾਰਤੀ ਕਾਰੋਬਾਰੀਆਂ ਨਾਲ ਸਮਝੌਤਿਆਂ ਰਾਹÄ ਕਾਂਗਰਸ ਪਾਰਟੀ ਨੂੰ ਰਿਸ਼ਵਤ ਦਿੱਤੀ ਸੀ। ਇਨ੍ਹਾਂ ਵਿਚ ਸੀ.ਪੀ.ਆਈ. ਅਤੇ ਸੀ.ਪੀ.ਐਮ. ਨੂੰ ਵੀ ਸੋਵੀਅਤ ਸੰਘ ਤੋਂ ਫਡਿੰਗ ਮਿਲਣ ਦੀ ਗੱਲ ਕਹੀ ਗਈ ਹੈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਰੇ ਲੀਡਰਾਂ ਨੂੰ ਵਿੱਤੀ ਮਦਦ ਨਹÄ ਦਿੱਤੀ ਗਈ। ਇਨ੍ਹਾਂ ਵਿਚੋਂ ਅਜਿਹੇ ਵਿਅਕਤੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਸੋਵੀਅਤ ਸੰਘ ਨਾਲ ਕਥਿਤ ਤੌਰ ’ਤੇ ਸੌਦੇ ਕੀਤੇ ਸਨ। ਇਨ੍ਹਾਂ ਵਿਚ ਇੰਦਰਾ ਗਾਂਧੀ ਨੂੰ ਚੁਣੌਤੀ ਦੇਣ ਦੀ ਸੰਭਾਵਨਾ ਰੱਖਣ ਵਾਲੇ ਲੀਡਰਾਂ ਦੇ ਵੀ ਨਾਂ ਹਨ।
ਉਸ ਸਮੇਂ ਸੀ.ਆਈ.ਏ. ਦਾ ਅੰਦਾਜ਼ਾ ਸੀ ਕਿ ਕੇ.ਜੀ.ਬੀ. ਵਲੋਂ ਫੰਡ ਦਿੱਤੇ ਜਾਣ ਕਾਰਨ ਬਹੁਤ ਸਾਰੇ ਨੇਤਾਵਾਂ ਤਕ ਸੋਵੀਅਤ ਸੰਘ ਦੀ ਪਹੁੰਚ ਸੀ ਅਤੇ ਇਸ ਨਾਲ ਉਸ ਨੂੰ ਭਾਰਤੀ ਸਿਆਸਤ ਨੂੰ ਪ੍ਰਭਾਵਤ ਕਰਨ ਵਿਚ ਮਦਦ ਮਿਲੀ ਸੀ। ਇਸ ਤੋਂ ਪਹਿਲਾਂ ਕੇ.ਜੀ.ਬੀ. ਦੇ ਲੀਕ ਹੋਏ ਦਸਤਾਵੇਜ਼ਾਂ ਵਿਚ ਵੀ ਭਾਰਤ ਨੂੰ ਤੀਸਰੀ ਦੁਨੀਆ ਦੀਆਂ ਸਰਕਾਰਾਂ ਵਿਚ ਕੇ.ਜੀ.ਬੀ. ਦੀ ਘੁਸਪੈਠ ਦਾ ਇਕ ਮਾਡਲ ਦੱਸਿਆ ਗਿਆ ਸੀ। ਇਨ੍ਹਾਂ ਦਸਤਾਵੇਜ਼ਾਂ ਵਿਚ ਸਰਕਾਰ ਵਿਚ ਕੇ.ਜੀ.ਬੀ. ਦੇ ਬਹੁਤ ਸਾਰੇ ਸੂਤਰ ਹੋਣ ਦੀ ਗੱਲ ਕਹੀ ਗਈ ਸੀ।

ਸੀ.ਆਈ.ਏ. ਨੇ ਪੰਜ ਸਾਲ ਪਹਿਲਾਂ ਹੀ ਦੱਸ ਦਿੱਤੀ ਸੀ ਰਾਜੀਵ ਗਾਂਧੀ ਦੀ ਹੱਤਿਆ ਦੀ ਸੰਭਾਵਨਾ
ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੀ ਸੰਭਾਵਨਾ ਪੰਜ ਸਾਲ ਪਹਿਲਾਂ ਹੀ ਜ਼ਾਹਰ ਕਰ ਦਿੱਤੀ ਸੀ। ਹਾਲ ਹੀ ’ਚ ਜਨਤਕ ਹੋਈ ਰਿਪੋਰਟ ’ਚ ਇਸ ਦਾ ਖੁਲਾਸਾ ਹੋਇਆ। ਰਾਜੀਵ ਗਾਂਧੀ ਦੀ ਹੱਤਿਆ 21 ਮਈ 1991 ਨੂੰ ਸ੍ਰੀਪੇਰੰਬੁਦੁਲ ’ਚ ਹੋਈ ਸੀ, ਜਦਕਿ ਸੀ.ਆਈ.ਏ. ਦੀ ਰਿਪੋਰਟ ਮਾਰਚ-1986 ’ਚ ਫਾਇਲ ਕੀਤੀ ਗਈ ਸੀ। ‘‘ਇੰਡੀਆ ਆਫਟਰ ਰਾਜੀਵ…’’ ਸਿਰਲੇਖ ਵਾਲੀ ਇਸ 23 ਪੰਨਿਆਂ ਦੀ ਰਿਪੋਰਟ ਦਾ ਕੁੱਝ ਹਿੱਸਾ ਗਾਇਬ ਹੋ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕਾਰਜਕਾਲ ਦੇ ਅੰਤ ’ਚ ਰਾਜੀਵ ਗਾਂਧੀ ’ਤੇ ਹਮਲਾ ਹੋ ਸਕਦਾ ਹੈ, ਜਿਸ ’ਚ ਉਨ੍ਹਾਂ ਦੀ ਹਤਿਆ ਵੀ ਕੀਤੀ ਜਾ ਸਕਦੀ ਹੈ। ਸੰਭਾਵਨਾ ਇਹ ਵੀ ਜਤਾਈ ਗਈ ਕਿ ਉਹ ਕਿਸੇ ਕਾਰਨ ਅਹੁਦੇ ਤੋਂ ਅਸਤੀਫਾ ਵੀ ਦੇ ਸਕਦੇ ਹਨ। ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਕਸ਼ਮੀਰੀ ਮੁਸਲਿਮ ਜਾਂ ਸਿੱਖ ਹਮਲਾਵਰਾਂ ਵੱਲੋਂ ਹੱਤਿਆ ਤੋਂ ਬਾਅਦ ਦੇਸ਼ ’ਚ ਹਿੰਸਾ ਭੜਕ ਸਕਦੀ ਹੈ। ਹਾਲਾਂਕਿ ਰਾਜੀਵ ਗਾਂਧੀ ਦੀ ਹੱਤਿਆ ਤਾਮਿਲ ਅਤਿਵਾਦੀਆਂ ਨੇ ਕੀਤੀ ਸੀ। ਉਨ੍ਹਾਂ ਦੀ ਹੱਤਿਆ ਤੋਂ ਬਾਅਦ ਭਾਰਤ ਦੇ ਅਮਰੀਕਾ ਅਤੇ ਰੂਸ ਨਾਲ ਸਬੰਧਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ’ਚ ਦੱਸਿਆ ਗਿਆ ਕਿ ਰਾਜੀਵ ਗਾਂਧੀ ਤੋਂ ਬਾਅਦ ਪੀ.ਵੀ. ਨਰਸਿਮਹਾ ਰਾਓ ਜਾਂ ਵੀ.ਪੀ. ਸਿੰਘ ਉਨ੍ਹਾਂ ਦੇ ਗੱਦੀ ਨਸ਼ੀਨ ਹੋ ਸਕਦੇ ਹਨ। 1991 ’ਚ ਪੀ.ਵੀ. ਨਰਸਿਮਹਾ ਰਾਓ ਨੇ ਕਾਂਗਰਸ ਸਰਕਾਰ ਦੀ ਕਮਾਨ ਸੰਭਾਲੀ ਸੀ।