ਸੰਵਾਦ ਵਲੋਂ ਅੰਮ੍ਰਿਤਸਰ ਵਿਖੇ ਕਲਾ ਪ੍ਰਦਰਸ਼ਨੀ 19 ਤੋਂ 22 ਜਨਵਰੀ ਤਕ

ਸੰਵਾਦ ਵਲੋਂ ਅੰਮ੍ਰਿਤਸਰ ਵਿਖੇ ਕਲਾ ਪ੍ਰਦਰਸ਼ਨੀ 19 ਤੋਂ 22 ਜਨਵਰੀ ਤਕ

ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਵਿਚਾਰ ਮੰਚ ‘ਸੰਵਾਦ’ ਵਲੋਂ ਇਕ ਕਲਾ ਪ੍ਰਦਰਸ਼ਨੀ ਅੰਮ੍ਰਿਤਸਰ ਵਿਖੇ ਲਾਈ ਜਾ ਰਹੀ ਹੈ। 19 ਜਨਵਰੀ ਤੋਂ 22 ਜਨਵਰੀ ਤਕ ਚੱਲਣ ਵਾਲੀ ਇਸ ਕਲਾ ਪ੍ਰਦਰਸ਼ਨੀ ‘ਚ ਪੰਜਾਬ ਦੇ ਪੰਜ ਨੌਜਵਾਨਾਂ ਦੀ ਕਲਾ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ।
ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਐਨ.ਆਈ.ਡੀ. (ਕੁਰੂਸ਼ੇਤਰ) ਦੇ ਡਾਇਰੈਕਟਰ ਡਾ. ਡੀ.ਐਸ. ਕਪੂਰ ਵਲੋਂ ਵੀਰਵਾਰ (19 ਜਨਵਰੀ) ਨੂੰ ਇੰਡੀਅਨ ਅਕਾਦਮੀ ਆਫ ਫਾਈਨ ਆਰਟਸ, ਮਾਲਵੀਆ ਰੋਡ, ਅੰਮ੍ਰਿਤਸਰ ਵਿਖੇ ਕੀਤਾ ਜਾਏਗਾ।
‘ਸੰਵਾਦ’ ਮੁਤਾਬਕ ਇਸ ਕਲਾ ਪ੍ਰਦਰਸ਼ਨੀ ਦਾ ਮਕਸਦ ਨੌਜਵਾਨ ਕਲਾਕਾਰਾਂ ਦੀ ਕਲਾ ਨੂੰ ਦੁਨੀਆ ਸਾਹਮਣੇ ਲਿਆਉਣਾ ਹੈ।