ਦਲ ਖਾਲਸਾ ਵੱਲੋਂ 15 ਅਗਸਤ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ

ਦਲ ਖਾਲਸਾ ਵੱਲੋਂ 15 ਅਗਸਤ ਨੂੰ ਕਾਲਾ ਦਿਨ ਮਨਾਉਣ ਦਾ ਐਲਾਨ

ਮੋਗਾ/ਬਿਊਰੋ ਨਿਊਜ਼ :

ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲ ਖ਼ਾਲਸਾ ਵਲੋਂ ਮੋਗਾ ਵਿਖੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਇਕ ਮੁਜ਼ਾਹਰਾ ਮੋਗਾ ਦੇ ਮੇਨ ਚੌਕ ਨੇੜੇ ਬੱਸ ਸਟੈਂਡ ਵਿਖੇ ਕੀਤਾ ਜਾਵੇਗਾ।  ਦਲ ਖ਼ਾਲਸਾ ਦੇ ਇਸ ਪ੍ਰੋਗਰਾਮ ਨੂੰ ਸ਼੍ਰੋਮਣੀ ਅਕਾਲੀ ਦਲ (ਅ), ਸਤਿਕਾਰ ਕਮੇਟੀ ਦਮਦਮੀ ਟਕਸਾਲ, ਦਸਮੇਸ਼ ਗੁਰਮਤਿ ਪ੍ਰਚਾਰ ਲਹਿਰ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਨਿਹੰਗ ਸਿੰਘ ਤਰਨਾ ਦਲ, ਸਤਿਕਾਰ ਕਮੇਟੀ ਧੱਲੇਕੇ, ਸੁਖਵਿੰਦਰ ਸਿੰਘ ਆਜ਼ਾਦ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਦਾ ਸਮਰਥਨ ਵੀ ਹਾਸਲ ਹੈ। ਜਥੇਬੰਦੀ ਵਲੋਂ 15 ਅਗਸਤ ਨੂੰ ਕਾਲਾ ਦਿਨ ਮਨਾਉਣ ਅਤੇ ਸਰਕਾਰੀ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਟਾਂਡਾ, ਬਾਬਾ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਅਮਰੀਕ ਸਿੰਘ ਈਸੜੂ, ਜਸਵੀਰ ਸਿੰਘ ਖਡੂਰ, ਸੁਰਜੀਤ ਸਿੰਘ ਖ਼ਾਲਿਸਤਾਨੀ, ਜਗਜੀਤ ਸਿੰਘ ਖੋਸਾ, ਪ੍ਰਧਾਨ ਪਰਮਜੀਤ ਸਿੰਘ ਮੰਡ, ਸੁਖਰਾਜ ਸਿੰਘ ਨਿਆਮੀਵਾਲ, ਸੁਖਵਿੰਦਰ ਸਿੰਘ ਆਜ਼ਾਦ, ਰਾਜਾ ਸਿੰਘ ਖੁਖਰਾਣਾ, ਅਰਸ਼ਦੀਪ ਸਿੰਘ ਤਰਨਾ ਦਲ, ਬਲਰਾਜ ਸਿੰਘ ਖ਼ਾਲਸਾ, ਬਲਜਿੰਦਰ ਸਿੰਘ ਖੁਖਰਾਣਾ ਆਦਿ ਹਾਜ਼ਰ ਸਨ।