ਮੱਖਣ ਸਿੰਘ ਕਲੇਰ ਨੂੰ ਗਹਿਰਾ ਸਦਮਾ ਪਿਤਾ ਸ. ਤਾਰਾ ਸਿੰਘ ਨੰਬਰਦਾਰ ਦਾ ਅਕਾਲ ਚਲਣਾ ਅੰਤਮ ਸੰਸਕਾਰ ਪਿੰਡ ਨੂਰਪੁਰ ਵਿਚ 1 ਸਤੰਬਰ ਸ਼ੁਕਰਵਾਰ ਨੂੰ

ਮੱਖਣ ਸਿੰਘ ਕਲੇਰ ਨੂੰ ਗਹਿਰਾ ਸਦਮਾ ਪਿਤਾ ਸ. ਤਾਰਾ ਸਿੰਘ ਨੰਬਰਦਾਰ ਦਾ ਅਕਾਲ ਚਲਣਾ ਅੰਤਮ ਸੰਸਕਾਰ ਪਿੰਡ ਨੂਰਪੁਰ ਵਿਚ 1 ਸਤੰਬਰ ਸ਼ੁਕਰਵਾਰ ਨੂੰ

ਸ਼ਿਕਾਗੋ/ਹੁਸਨ ਲੜੋਆ ਬੰਗਾ:
ਸਿੱਖ ਭਾਈਚਾਰੇ ਦੀ ਸਰਗਰਮ ਰਾਜਸੀ ਖ਼ਸ਼ੀਅਤ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਸੀਨੀਅਰ ਆਗੂ ਸ. ਮੱਖਣ ਸਿੰਘ ਕਲੇਰ ਸ਼ਿਕਾਗੋ ਨਿਵਾਸੀ ਦੇ ਪਿਤਾ ਜੀ ਸ.ਤਾਰਾ ਸਿੰਘ ਨੰਬਰਦਾਰ ਆਪਣੇ ਜੱਦੀ ਪਿੰਡ ਨੂਰਪੁਰ ਜਿਲਾ ਨਵਾਂ ਸ਼ਹਿਰ ਵਿਚ 27 ਅਗਸਤ 2017 ਐਤਵਾਰ ਨੂੰ ਆਕਾਲ ਚਲਾਣਾ ਕਰ ਗਏ ਹਨ। ਉਹ ਕੁਝ ਸਮਾਂ ਹੀ ਪਹਿਲਾਂ ਅਮਰੀਕਾ ਸ਼ਿਕਾਗੋ ਤੋਂ ਵਾਪਸ ਪੰਜਾਬ ਗਏ ਸਨ। ਕੁਝ ਸਮਾਂ ਬਿਮਾਰ ਰਹਿਣ ਪਿਛੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਵਾਹਿਗੁਰੂ ਵਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ।
ਸ.ਤਾਰਾ ਸਿੰਘ ਨੰਬਰਦਾਰ ਨੇ ਆਪਣੀ ਜਿੰਦਗੀ ਵਿਚ ਕਾਫੀ ਉਤਰਾਅ ਚੜਾਅ ਦੇਖੇ ਸਨ। ਉਨਾਂ ਆਪਣੀ ਸਖਤ ਮੇਹਨਤ ਨਾਲ ਪਰਿਵਾਰ ਨੂੰ ਸਫਲ ਮੁਕਾਮ ਤੇ ਪੁਹਚਾਇਆ। ਉਨਾਂ ਦਾ ਜਨਮ ਸਤੰਬਰ 1929 ਵਿਚ ਹੋਇਆ ਸੀ ਇਸ ਸਮੇਂ ਉਹ 88 ਵਰਿਆਂ ਦੇ ਸਨ। ਉਹ ਆਪਣੇ ਪਿਛੇ 4 ਬੇਟੇ, 4 ਨੂੰਹਾਂ, 1 ਬੇਟੀ, ਜਵਾਈ, ਪੋਤੇ ਪੋਤੀਆਂ, ਦੋਹਤੇ, ਪੜਦੋਹਤਾ ਅਤੇ ਪੜਦੋਹਤੀ ਨਾਲ ਭਰਿਆ ਪਰਿਵਾਰ ਛੱਡ ਗਏ ਹਨ।
ਸ.ਤਾਰਾ ਸਿੰਘ ਨੰਬਰਦਾਰ ਦਾ ਅੰਤਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਨੂਰਪੁਰ ਵਿਚ 1 ਸਤੰਬਰ 2017 ਸ਼ੁਕਰਵਾਰ ਨੂੰ ਕੀਤਾ ਜਾਵੇਗਾ। ਉਨਾਂ ਦੇ ਨਮਿਤ ਰੱਖੇ ਸਹਿਜ ਪਾਠ ਦੇ ਭੋਗ 3 ਸਤੰਬਰ 2017 ਐਤਵਾਰ ਨੂੰ ਪਾਏ ਜਾਣਗੇ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ +1-630-827-9752 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਮਰੀਕਾ ਵਲੋਂ ਨੰਬਰਦਾਰ
ਸ. ਤਾਰਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਨਿਊਯਾਰਕ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਨੇ ਪਾਰਟੀ ਦੇ ਸੀਨੀਅਰ ਆਗੂ ਸ. ਮਖੱਣ ਸਿੰਘ ਕਲੇਰ (ਸ਼ਿਕਾਗੋ) ਦੇ ਪਿਤਾ ਜੀ ਨੰਬਰਦਾਰ ਸ: ਤਾਰਾ ਸਿੰਘ ਦੇ ਅਕਾਲ ਚਲਾਣੇ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ  ਸ ਬੂਟਾ ਸਿੰਘ ਖੜੋਦ, ਪ੍ਰਧਾਨ ਸੁਰਜੀਤ ਸਿੰਘ ਖਾਲਸਾ, ਮੀਤ ਪ੍ਰਧਾਨ ਰੇਸ਼ਮ ਸਿੰਘ, ਰੁਪਿੰਦਰ ਸਿੰਘ ਬਾਠ, ਜੀਤ ਸਿੰਘ ਅਲੋਅਰੱਖ, ਸਰਬਜੀਤ ਸਿੰਘ, ਜੋਗਾ ਸਿੰੰਘ, ਜਗਤਾਰ ਸਿੰਘ ਗਿੱਲ, ਰੇਸ਼ਮ ਸਿੰਘ ਵਰਜੀਨੀਆ, ਅਮਰਜੀਤ ਸਿੰਘ, ਸੁਲਤਾਨ ਸਿੰਘ ਅਤੇ ਅਮਨਦੀਪ ਸਿੰਘ ਵਲੋਂ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਕਾਲ ਪੁਰਖ ਅੱਗੇ ਨੰਬਰਦਾਰ ਸ. ਤਾਰਾ ਸਿੰਘ ਦੀ ਆਤਮਿਕ ਸਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ ਗਈ ਹੈ।
ਬਿਆਨ ‘ਚ ਸ. ਤਾਰਾ ਸਿੰਘ ਨੰਬਰਦਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਗਿਆ ਹੈ ਕਿ ਉਹ ਸਦਾ ਚੜ੍ਹਦੀ ਕਲ੍ਹਾ ਵਾਲੇ ਗੁਰਸਿੱਖ ਪਿਆਰੇ ਸਨ ਜਿਨ੍ਹਾਂ ਦੀ ਬਹੁਤ ਨੇਕ ਕਮਾਈ ਸੀ ਅਤੇ ਗੁਰਬਾਣੀ ਦੇ ਰਸੀਏ ਸਨ। ਉਨਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ  ਹੋਣ ਵਾਲਾ ਘਾਟਾ ਪਿਆ ਹੈ।