ਹਲਕਾ ਬੰਗਾ ਦੇ ਵਿਧਾਇਕ ਡਾ. ਸੁੱਖਵਿੰਦਰ ਕੁਮਾਰ ਸੁੱਖੀ ਦਾ ਗੁਰਦੁਆਰਾ ਸਾਹਿਬ ਸੈਨਹੋਜੇ ਵਿਚ ਸਨਮਾਨ

ਹਲਕਾ ਬੰਗਾ ਦੇ ਵਿਧਾਇਕ ਡਾ. ਸੁੱਖਵਿੰਦਰ ਕੁਮਾਰ ਸੁੱਖੀ ਦਾ ਗੁਰਦੁਆਰਾ ਸਾਹਿਬ ਸੈਨਹੋਜੇ ਵਿਚ ਸਨਮਾਨ

ਸੈਨਹੋਜੇ/ਹੁਸਨ ਲੜੋਆ ਬੰਗਾ)
ਉਤਰੀ ਅਮਰੀਕਾ ਦੇ ਗੁਰਦੁਆਰਾ ਸਾਹਿਬ ਸੈਨਹੋਜੇ ਵਿਚ ਹਲਕਾ ਬੰਗਾ ਤੋਂ ਅਕਾਲੀ ਐਮ.ਐਲ.ਏ. ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੋਂ ਸਿਰੋਪਾਓ ਅਤੇ ਕਿਰਪਾਨ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ, ਗੁਰਸੇਵਕ ਸਿੰਘ ਭੰਗੂ, ਸੁੱਚਾ ਰਾਮ ਭਾਰਟਾ, ਹਰਦੁਮਣ ਸਿੰਘ ਸੰਘੇੜਾ, ਬਲਜੀਤ ਸਿੰਘ, ਭੁਪਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਥਿੰਦ, ਰਣਜੀਤ ਸਿੰਘ ਨਾਗਰਾ, ਸਰਬਜੋਤ ਸਿੰਘ ਸਵੱਦੀ ਅਤੇ ਨੀਟੂ ਸਿੰਘ ਕਾਹਲੋਂ ਹਾਜ਼ਰ ਸਨ। ਡਾ. ਸੁੱਖੀ ਨੇ ਇਸ ਸਮੇਂ ਪ੍ਰਭਾਵਸ਼ਾਲੀ ਤਕਰੀਰ ਵੀ ਕੀਤੀ ।