ਨਿਰਭਿਯਾ ਬਲਾਤਕਾਰ ਮਾਮਲਾ: ਦੋਸ਼ੀਆਂ ਖਿਲਾਫ 3 ਮਾਰਚ ਸਵੇਰੇ 6 ਵਜੇ ਫਾਂਸੀ ਦੇ ਵਰੰਟ ਜਾਰੀ

ਨਿਰਭਿਯਾ ਬਲਾਤਕਾਰ ਮਾਮਲਾ: ਦੋਸ਼ੀਆਂ ਖਿਲਾਫ 3 ਮਾਰਚ ਸਵੇਰੇ 6 ਵਜੇ ਫਾਂਸੀ ਦੇ ਵਰੰਟ ਜਾਰੀ

ਨਵੀਂ ਦਿੱਲੀ: ਨਿਰਭਿਯਾ ਬਲਾਤਕਾਰ ਮਾਮਲੇ 'ਚ ਦਿੱਲੀ ਅਦਾਲਤ ਨੇ ਦੋਸ਼ੀਆਂ ਦੀ ਫਾਂਸੀ ਲਈ 3 ਮਾਰਚ ਸਵੇਰੇ 6 ਵਜੇ ਦੇ ਮੌਤ ਦੇ ਵਰੰਟ ਜਾਰੀ ਕੀਤੇ ਹਨ। ਦਿੱਲੀ ਅਦਾਲਤ ਦੇ ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਚਾਰ ਦੋਸ਼ੀਆਂ ਮੁਕੇਸ਼ ਕੁਮਾਰ (32), ਪਵਨ ਗੁਪਤਾ (25), ਵਿਨੇ ਕੁਮਾਰ (26) ਅਤੇ ਅਕਸ਼ੇ ਕੁਮਾਰ (31) ਖਿਲਾਫ ਅੱਜ ਇਹ ਨਵੇਂ ਵਰੰਟ ਜਾਰੀ ਕੀਤੇ। 

ਦੱਸ ਦਈਏ ਕਿ ਪਹਿਲਾਂ ਫਾਂਸੀ ਲਈ 22 ਜਨਵਰੀ ਦਾ ਦਿਨ ਤੈਅ ਕੀਤਾ ਗਿਆ ਸੀ ਜੋ ਬਾਅਦ ਵਿਚ 1 ਫਰਵਰੀ ਤੈਅ ਕੀਤਾ ਗਿਆ। ਪਰ 31 ਜਨਵਰੀ ਨੂੰ ਇਸ ਹੁਕਮ 'ਤੇ ਵੀ ਅਦਾਲਤ ਨੇ ਰੋਕ ਲਾ ਦਿੱਤੀ ਸੀ।