ਲੁਧਿਆਣਾ ਵਿਚ ਸਿਖਰ ਦੁਪਹਿਰ 13 ਕਰੋੜ ਦਾ ਸੋਨਾ ਲੁੱਟ ਕੇ ਹੋਏ ਫਰਾਰ

ਲੁਧਿਆਣਾ ਵਿਚ ਸਿਖਰ ਦੁਪਹਿਰ 13 ਕਰੋੜ ਦਾ ਸੋਨਾ ਲੁੱਟ ਕੇ ਹੋਏ ਫਰਾਰ

ਲੁਧਿਆਣਾ: ਇੱਥੇ ਗਿੱਲ ਰੋਡ 'ਤੇ ਸਥਿਤ ਗੋਲਡ ਲੋਨ ਦੇਣ ਵਾਲੇ ਇਕ ਅਦਾਰੇ ਦੇ ਦਫਤਰ ਵਿਚ ਦਿਨ ਦਿਹਾੜੇ 13 ਕਰੋੜ ਦੇ ਸੋਨੇ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ। 5 ਲੁਟੇਰੇ ਸਿਖਰ ਦੁਪਹਿਰ ਤਕਰੀਬਨ 11 ਵਜੇ ਇੰਡੀਆ ਇਨਫੋਲਾਈਨ ਫਾਈਨਾਂਸ ਲਿਮਟਡ ਦਫਤਰ ਚੋਂ 30 ਕਿੱਲੋਂ ਸੋਨਾ ਲੁੱਟ ਕੇ ਫਰਾਰ ਹੋ ਗਏ।

ਪੁਲਸ ਮੁਤਾਬਕ ਇਸ ਵਾਰਦਾਤ ਵਿਚ ਪੰਜ ਲੋਕ ਸ਼ਾਮਲ ਸਨ। ਇਹ ਘਟਨਾ ਨੇੜੇ ਲੱਗੇ ਕੈਮਰਿਆਂ 'ਚ ਕੈਦ ਹੋ ਗਈ ਹੈ। ਪੁਲਸ ਦਾ ਕਹਿਣਾ ਹੈ ਕਿ 4 ਲੋਕ ਦਫਤਰ ਦੇ ਅੰਦਰ ਗਏ ਤੇ ਇਕ ਬੰਦਾ ਬਾਹਰ ਖੜ੍ਹੀ ਕਾਰ ਵਿਚ ਉਹਨਾਂ ਦੀ ਉਡੀਕ ਕਰ ਰਿਹਾ ਸੀ। 

ਮੌਕੇ ਦੇ ਗਵਾਹਾਂ ਮੁਤਾਬਕ ਇਹਨਾਂ ਚਾਰਾਂ ਬੰਦਿਆਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ। ਇਸ ਲੁੱਟ ਲਈ ਉਹਨਾਂ ਅਸਲੇ ਦੀ ਵਰਤੋਂ ਕੀਤੀ। ਇਸ ਵਾਰਦਾਤ ਨੂੰ ਲਗਭਗ ਅੱਧੇ ਘੰਟੇ ਵਿਚ ਅੰਜ਼ਾਮ ਦਿੱਤਾ ਗਿਆ।