ਟੂਲਕਿੱਟ ਮਾਮਲੇ ਵਿੱਚ ਦੂਜੀ ਬੀਬੀ ਮੁੰਬਈ ਦੀ ਨੀਕਿਤਾ ਜੈਕਬ ਦੇ ਗ਼ੈਰ ਜ਼ਮਾਨਤੀ ਵਰੰਟ ਜਾਰੀ 

ਟੂਲਕਿੱਟ ਮਾਮਲੇ ਵਿੱਚ ਦੂਜੀ ਬੀਬੀ ਮੁੰਬਈ ਦੀ ਨੀਕਿਤਾ ਜੈਕਬ ਦੇ ਗ਼ੈਰ ਜ਼ਮਾਨਤੀ ਵਰੰਟ ਜਾਰੀ 

ਮੁੰਬਈ: ਭਾਰਤ ਸਰਕਾਰ ਨੇ ਪੋਏਟਿਕ ਜਸਟਿਸ ਵੱਲੋਂ ਬਣਾਈ ਟੂਲ ਕਿੱਟ ਵਿੱਚ ਸਹਿਯੋਗ ਦੇਣ ਲਈ ਮੁੰਬਈ ਦੀ ਨੀਕਿਤਾ ਜੈਕਬ ਵਿਰੁੱਧ ਗ਼ੈਰਜ਼ਮਾਨਤੀ ਵਰੰਟ ਜਾਰੀ ਕਰ ਦਿੱਤੇ ਹਨ। ਨੀਕਿਤਾ ਦਾ ਪਿਛੋਕੜ ਪੂਨੇ ਤੋਂ ਹੈ ਅਤੇ ਹੁਣ ਮੁੰਬਈ ਵਿੱਚ ਵਕਾਲਤ ਕਰਦੀ ਹੈ। 

ਕੱਲ੍ਹ ਦਿੱਲੀ ਪੁਲਿਸ ਨੇ ਉਸ ਦੇ ਘਰ ਛਾਪਾ ਮਾਰਕੇ ਛਾਣਬੀਣ ਕੀਤੀ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਨੀਕਿਤਾ ਉਸਤੋਂ ਬਾਅਦਕਿਸੇ ਅਣਦੱਸੀ ਜਗ੍ਹਾ ਤੇ ਚਲੀ ਗਈ ਹੈ ਅਤੇ ਦਿੱਲੀ ਪੁਲਿਸ ਦੀ ਇਸ ਕਾਰਵਾਈ ਵਿਰੁੱਧ ਮੁਬੰਈ ਹਾਈਕੋਰਟ ਵਿੱਚ ਅੰਗਾਂਊ ਜ਼ਮਾਨਤ ਲਈਪਟੀਸ਼ਨ ਦਾਇਰ ਕਰ ਦਿੱਤੀ ਹੈ