ਇਕ ਜਾਸੂਸ ਨੇ ਕਰੀਬ ਡੇਢ ਲੱਖ ਰੁਪਏ ’ਚ ਨਿਊਜ਼ ਸੰਪਾਦਕ ਨੂੰ ਮੁਹੱਈਆ ਕਰਵਾਈ ਸੀ, ਮੇਘਨ ਮਰਕੇਲ ਦੀ ਪਰਸਨਲ ਡਿਟੇਲਜ਼

ਇਕ ਜਾਸੂਸ ਨੇ ਕਰੀਬ ਡੇਢ ਲੱਖ ਰੁਪਏ ’ਚ ਨਿਊਜ਼ ਸੰਪਾਦਕ ਨੂੰ ਮੁਹੱਈਆ ਕਰਵਾਈ ਸੀ, ਮੇਘਨ ਮਰਕੇਲ ਦੀ ਪਰਸਨਲ ਡਿਟੇਲਜ਼

ਬਿ੍ਰਟੇਨ ਦਾ ਸ਼ਾਹੀ ਜੋੜਾ ਹੈਰੀ-ਮੇਘਨ ਮਰਕੇਲ ਮੀਡੀਆ ਵਿਚ ਕਾਫੀ ਸੁਰਖੀਆਂ ’ਚ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ : ਬੀਤੇ ਕੁਝ ਸਮੇਂ ਤੋਂ ਅਮਰੀਕਾ ’ਚ ਰਹਿ ਰਿਹਾ ਬਿ੍ਰਟੇਨ ਦਾ ਸ਼ਾਹੀ ਜੋੜਾ ਹੈਰੀ-ਮੇਘਨ ਮਰਕੇਲ ਮੀਡੀਆ ਵਿਚ ਕਾਫੀ ਸੁਰਖੀਆਂ ’ਚ ਹੈ। ਇਸ ਦੀ ਇਕ ਵੱਡੀ ਵਜ੍ਹਾ ਤੋਂ ਮੇਘਨ ਦਾ ਉਹ ਇੰਟਰਵਿਊ ਹੈ ਜਿਸ ’ਚ ਉਨ੍ਹਾਂ ਨੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਜੁੜੀਆਂ ਕਈ ਗੱਲਾਂ ਦਾ ਖ਼ੁਲਾਸਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਦੁਬਾਰਾ ਸੁਰਖੀਆਂ ’ਚ ਆਉਣ ਦੀ ਵਜ੍ਹਾ ਨਿਊਯਾਰਕ ਟਾਈਮਜ਼ ’ਚ ਛਪੀ ਇਕ ਰਿਪੋਰਟ ਵੀ ਬਣੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਿ੍ਰਟੇਨ ਦੇ ਇਕ ਚਰਚਿੱਤ ਟੇਬਲਾਇਡ ਨਿਊਜ਼ਪੇਪਰ ਦੇ ਨਿਊਯਾਰਕ ਬੇਸਡ ਸੰਪਾਦਕ ਨੇ ਮੇਘਨ ਦੀ ਪਰਸਨਲ ਜਾਣਨ ਲਈ ਇਕ ਪ੍ਰਾਈਵੇਟ ਹਾਇਰ ਕੀਤਾ ਸੀ। ਇਸ ਨੂੰ ਇਸ ਡਿਟੇਲ ਦੇ ਏਵਜ ’ਚ ਦੋ ਹਜ਼ਾਰ ਡਾਲਰ ਭਾਰਤੀ ਰੁਪਏ ਮੁਤਾਬਕ ਕਰੀਬ 1.45 ਲੱਖ ਰੁਪਏ ਦੀ ਰਾਸ਼ੀ ਅਦਾ ਕੀਤੀ ਗਈ ਸੀ।ਸਾਲ 2016 ’ਚ ਇਸੇ ਅਖ਼ਬਾਰ ਨੇ ਪਿ੍ਰੰਸ ਹੈਰੀ ਤੇ ਅਮਰੀਕਨ ਐਕਟਰਸ ਮੇਘਨ ਮਰਕੇਲ ਦੇ ਵਿਚ ਘੱਟ ਹੁੰਦੀਆਂ ਤੇ ਪਿਆਰ ਵੱਲ ਵਧਦੇ ਕਦਮਾਂ ਨੂੰ ਲੈ ਕੇ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਨਿਊਯਾਰਕ ਟਾਈਮਜ਼ ਮੁਤਾਬਕ ਅਖ਼ਬਾਰ ਦੇ ਸੰਪਾਦਕ ਜੇਮਸ ਬਿਲ ਨੇ ਮੇਘਨ ਦੀ ਪਰਸਨਲ ਡਿਟੇਲ ਕਢਵਾਉਣ ਲਈ ਪ੍ਰਾਈਵੇਟ ਡਿਟੇਕਟਿਵ ਸੋਚ ਤੋਂ ਜ਼ਿਆਦਾ ਸੂਚਨਾਵਾਂ ਉਪਲੱਬਧ ਕਰਵਾਈਆਂ ਸੀ। ਡੇਨੋ ਨੇ ਬਿਲ ਨੂੰ ਮੇਘਨ ਦੇ ਪਰਿਵਾਰ ਦੇ ਬਾਰੇ ਉਨ੍ਹਾਂ ਦੇ ਸਾਬਕਾ ਪਤੀ ਬਾਰੇ ਉਨ੍ਹਾਂ ਦਾ ਪਤਾ, ਫੋਨ ਨੰਬਰ, ਈਮੇਲ ਤੇ ਇਥੋਂ ਤਕ ਕਿ ਸੋਸ਼ਲ ਸਿਕਿਉਰਿਟੀ ਨੰਬਰ ਨੂੰ ਵੀ ਸੰਪਾਦਕ ਨੂੰ ਮੁਹੱਈਆ ਕਰਵਾਇਆ ਸੀ। ਇਸ ਜਾਣਕਾਰੀ ਦੇ ਦਮ ’ਤੇ ਅਖ਼ਬਾਰ ਨੇ ਕਈ ਐਕਸਕਲੂਸਿਵ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਨ੍ਹਾਂ ਜਾਣਕਾਰੀਆਂ ’ਚ ਹੈਰੀ ਵੱਲੋਂ ਮੇਘਨ ਨੂੰ ਕੀਤੇ ਗਏ ਟੈਸਟ ਮੈਸੇਜ ਵੀ ਸ਼ਾਮਲ ਸੀ। ਇੰਨਾ ਹੀ ਨਹੀਂ ਡਿਟੈਕਟਿਵ ਨੇ ਮੇਘਨ ਤੇ ਉਨ੍ਹਾਂ ਦੇ ਪਿਤਾ ਦੇ ਵਿਚ ਹੋਈ ਕਿਹਾ-ਸੁਨੀ ਦੀ ਵੀ ਜਾਣਕਾਰੀ ਬਿਲ ਨੂੰ ਮੁਹੱਈਆ ਕਰਵਾਈ ਸੀ। ਤੁਹਾਨੂੰ ਦੱਸ ਦਈਏ ਕਿ ਮੇਘਨ ਤੇ ਹੈਰੀ ਦਾ ਵਿਆਹ 2018 ’ਚ ਹੋਇਆ ਸੀ।

ਰੂਸੀ ਅਖ਼ਬਾਰ ਸਪੂਤਨਿਕ ਨਿਊਜ਼ ਦੇ ਆਨਲਾਈਨ ਸੰਸਕਰਨ ਮੁਤਾਬਕ ਅਮਰੀਕਾ ’ਚ ਇਸ ਤਰ੍ਹਾਂ ਨਾਲ ਕਿਸੇ ਵੀ ਪਰਸਨਲ ਡਿਟੇਲ ਨੂੰ ਹਾਸਲ ਕਰ ਕੇ ਦੂਸਰੇ ਨੂੰ ਵੇਚਣਾ ਅਪਰਾਧ ਮੰਨਿਆ ਜਾਂਦਾ ਹੈ। ਇਸ ਲਈ ਕਿਸੇ ਨੂੰ ਵੀ ਲਾਇਸੈਂਸ ਹਾਸਲ ਕਰਨਾ ਜ਼ਰੂਰੀ ਹੁੰਦਾ ਹੈ। ਖ਼ਬਰ ਮੁਤਾਬਕ ਰਿਟਾਇਰ ਹੋ ਚੁੱਕੇ ਡਿਟੈਕਟਿਵ ਹੈਂਕਸ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਜੇਮਸ ਬਿਲ ਨੂੰ ਜ਼ਰੂਰ ਪਤਾ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਖ਼ਬਾਰ ਵੱਲੋਂ ਉਨ੍ਹਾਂ ਨੂੰ ਇਕ ਪੱਤਰ ਭੇਜਿਆ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਹ ਡਿਟੇਲਜ਼ ਨੂੰ ਹਾਸਲ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਗ਼ੈਰ-ਕਾਨੂੰਨੀ ਤਰੀਕੇ ਦਾ ਇਸਤੇਮਾਲ ਨਹੀਂ ਕਰਨਗੇ।

Attachments area