ਹਰਿਮੰਦਰ ਸਾਹਿਬ ਵਿਖੇ ਨਿਹੰਗ  ਆਪਣੇ ਅੰਦਰ ਗੁਰੂ ਗੋਬਿੰਦ ਸਿੰਘ ਆਉਣ ਦਾ ਕਰ ਰਿਹਾ ਸੀ ਪ੍ਰਚਾਰ, ਥਾਣੇ ਡੱਕਿਆ

ਹਰਿਮੰਦਰ ਸਾਹਿਬ ਵਿਖੇ ਨਿਹੰਗ  ਆਪਣੇ ਅੰਦਰ ਗੁਰੂ ਗੋਬਿੰਦ ਸਿੰਘ ਆਉਣ ਦਾ ਕਰ ਰਿਹਾ ਸੀ ਪ੍ਰਚਾਰ, ਥਾਣੇ ਡੱਕਿਆ

  ਅੰਮ੍ਰਿਤਸਰ ਟਾਈਮਜ਼ ਬਿਉਰੋ

 ਅੰਮ੍ਰਿਤਸਰ- ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੀ ਇਕ ਨਿਹੰਗ ਸਿੰਘ ਵੱਲੋਂ ਆਪਣੇ ਆਪ ਅੰਦਰ ਗੁਰੂ ਗੋਬਿੰਦ ਸਿੰਘ ਆਉਣ ਦੀ ਚਰਚਾ ਤੇ ਪ੍ਰਚਾਰ ਕੀਤਾ ਜਾ ਰਿਹਾ ਸੀ। ਮੌਕੇ 'ਤੇ ਮੌਜੂਦ ਪ੍ਰਬੰਧਕਾਂ ਨੂੰ ਜਦ ਇਸ ਦਾ ਪਤਾ ਲੱਗਾ ਤਾਂ ਉਸ ਨੇ ਨਿਹੰਗ ਸਿੰਘ ਅਤੇ ਉਸਦੇ ਇਕ ਸਾਥੀ ਨੂੰ ਕਾਬੂ ਕਰ ਕੇ ਸਬੰਧਤ ਗਲਿਆਰਾ ਚੌਕੀ ਨੂੰ ਸੌਂਪ ਦਿੱਤਾ। ਮੌਕੇ 'ਤੇ ਮੌਜੂਦ ਸੰਗਤਾਂ ਨੇ ਇਹ ਵੀ ਦੱਸਿਆ ਕਿ ਇਹ ਨਿਹੰਗ ਸਿੰਘ ਉਥੇ ਇਕ ਭੋਲੀ ਭਾਲੀ ਲੜਕੀ ਨੂੰ ਵਰਗਲਾ ਰਿਹਾ ਸੀ। ਗਲਿਆਰਾ ਚੌਕੀ ਦੇ ਇੰਚਾਰਜ ਸਤਪਾਲ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਦੋ ਨਿਹੰਗ ਸਿੰਘ ਕਾਬੂ ਕਰ ਕੇ ਸੌਂਪੇ ਗਏ ਹਨ। ਇਕ ਨਿਹੰਗ ਸਿੰਘ ਆਪਣੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਆਉਣ ਦੀ ਚਰਚਾ ਕਰ ਰਿਹਾ ਸੀ। ਜਿਸ ਨੇ ਆਪਣਾ ਨਾਮ ਮਹਾਕਾਲ ਸਿੰਘ ਅਤੇ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਦੱਸ ਰਿਹਾ ਹੈ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।