ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਡਾ.ਦੇਵਿੰਦਰ ਵਰਮਾ ਹੋਏ ਆਪ ਵਿੱਚ ਹੋਏ ਸ਼ਾਮਿਲ

ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਡਾ.ਦੇਵਿੰਦਰ ਵਰਮਾ ਹੋਏ ਆਪ ਵਿੱਚ ਹੋਏ ਸ਼ਾਮਿਲ

ਅੰਮ੍ਰਿਤਸਰ ਟਾਈਮਜ਼

 ਸੰਗਰੂਰ (ਜਗਸੀਰ ਲੌਂਗੋਵਾਲ )- ਵਿਧਾਨ ਚੋਣਾ ਦਾ ਅਖਾੜਾ ਪੂਰੀ ਤਰਾ ਭੱਖ ਚੁੱਕਾ ਹੈ ਜਿਸ ਤਹਿਤ ਆਪ ਦੇ ਸੰਗਰੂਰ ਤੋਂ ਉਮੀਦਵਾਰ ਬੀਬਾ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਸੰਗਰੂਰ ਸ਼ਹਿਰ ਦੇ ਡਾਕਟਰ ਦੇਵਿੰਦਰ ਵਰਮਾ ਨੇ ਸਾਥੀਆ ਸਮੇਤ ਰਵਾਇਤੀ ਪਾਰਟੀਆ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।ਇਸ ਮੌਕੇ ਡਾ ਵਰਮਾ ਨੇ ਕਿਹਾ ਕਿ ਰਵਾਇਤੀ ਪਾਰਟੀਆ ਅਕਾਲੀ ਦਲ,ਕਾਂਗਰਸ ਅਤੇ ਭਾਜਪਾ ਪੰਜਾਬ ਵਿੱਚ ਆਪਣਾ ਅਧਾਰ ਗਵਾ ਚੁੱਕੀਆ ਹਨ ਜਿਸ ਕਾਰਨ ਉਨ੍ਹਾਂ ਨੂੰ ਸੰਗਰੂਰ ਹਲਕੇ ਤੋ ਲੋਕਲ ਉਮੀਦਵਾਰ ਤੱਕ ਨਹੀ ਮਿਲਿਆ ਅਤੇ ਇਨ੍ਹਾ ਪਾਰਟੀਆ ਦੇ ਸਭ ਉਮੀਦਵਾਰ ਹਲਕੇ ਤੋ ਬਾਹਰੀ ਹਨ ਉਨ੍ਹਾ ਕਿਹਾ ਕਿ ਉਹ ਆਪ ਦੀਆ ਨੀਤੀਆ ਅਤੇ ਕੇਜਰੀਵਾਲ ਮਾਡਲ ਤੋ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਿਲ ਹੋਏ ਹਨ ਅਤੇ ਹਲਕੇ ਦੇ ਸਾਰੇ ਬਾਹਰੀ ਉਮੀਦਵਾਰਾਂ ਨੂੰ ਨਾਕਾਰ ਕੇ ਹਰ ਮੁੱਦੇ ਤੇ ਪਹਿਰਾ ਦੇਣ ਵਾਲੀ ਹਲਕੇ ਦੀ ਜੰਮਪਲ ਧੀ ਨਰਿੰਦਰ ਕੌਰ ਭਰਾਜ ਨੂੰ ਸੰਗਰੂਰ ਤੋਂ ਵੱਡੇ ਮਾਰਜਣ ਨਾਲ ਜਿਤਾਉਣਗੇ।ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਆਪ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਡਾ ਵਰਮਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਥੀਆ ਨੂੰ ਪਾਰਟੀ ਵਿੱਚ ਹਮੇਸ਼ਾਂ ਮਾਣ ਸਤਿਕਾਰ ਮਿਲੇਗਾ ਅਤੇ ਉਹ ਸਭ ਮਿਲਕੇ ਵੱਡੀ ਜਿੱਤ ਪ੍ਰਾਪਤ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।ਇਸ ਮੌਕੇ ਡਾ ਵਰਮਾ ਨਾਲ ਅਜੈ ਵਰਮਾ,ਵਿਜੇ ਵਰਮਾ,ਰੋਬਿਨ ਵਰਮਾ,ਆਤਮਾ ਸ਼ਰਮਾਂ,ਗੋਰਵ ਗੋਰੀ,ਸੰਤੋਖ ਸਿੰਘ,ਸਿਪੀ ਗੁਪਤਾ,ਸੁਸੀਲ ਸਿੰਗਲਾ,ਰਾਜਿੰਦਰ ਕਾਲੜ ਵੀ ਪਾਰਟੀ ਵਿੱਚ ਸ਼ਾਮਿਲ ਹੋਏ ਅਤੇ ਇਸ ਮੌਕੇ ਟਿੰਕਲ ਗਰਗ,ਹੰਸਰਾਜ ਠੇਕੇਦਾਰ,ਜਗਸੀਰ ਸਿੰਘ ਪਾਰਟੀ ਆਗੂ ਵੀ ਹਾਜ਼ਰ ਰਹੇ।