ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮੂਰਤੀ ਦਾ ਐਲਾਨ  ਹੈ , ਸਿੱਖੀ ਦਾ ਘਾਣ- ਮਨਜੀਤ ਸਿੰਘ ਜੀਕੇ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮੂਰਤੀ ਦਾ ਐਲਾਨ  ਹੈ , ਸਿੱਖੀ ਦਾ ਘਾਣ- ਮਨਜੀਤ ਸਿੰਘ ਜੀਕੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਦਿੱਲੀ: ਸਮੇਂ ਦੀ ਹਕੂਮਤ ਸਰਕਾਰ  ਦਾ ਰਵੱਈਆ ਦਿਨ ਪ੍ਰਤੀ ਦਿਨ ਸਿੱਖ ਕੌਮ ਲਈ  ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਾ ਬਣ ਰਿਹਾ ਹੈ। ਜਿਸ ਦੀ ਸਪੱਸ਼ਟਤਾ  ਮੋਦੀ ਹਕੂਮਤ ਦੀ  ਰਹਿਨੁਮਾਈ ਵਿੱਚ  ਦਿੱਲੀ ਦੇ ਫੁਆਰਾ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੂਰਤੀ  ਬਣਾਉਣ ਤੇ ਹੋਇਆ ਹੈ ।ਮਿਲੀ ਜਾਣਕਾਰੀ ਅਨੁਸਾਰ  ਇਸ ਖ਼ਬਰ ਨੇ  ਸਿੱਖ ਕੌਮ ਵਿੱਚ ਅਜਿਹੀ ਹਲਚਲ ਪੈਦਾ ਕਰ ਦਿੱਤੀ । ਜਿਸ ਨਾਲ ਸਾਰਾ ਪੰਥ  ਇੱਕ ਹੋ ਕੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਤਿਆਰ ਬਰ ਤਿਆਰ ਹੋ ਗਿਆ ਹੈ । ਮਨਜੀਤ ਸਿੰਘ ਜੀਕੇ ਨੇ ਐਲਾਨ ਕੀਤਾ ਹੈ ਕਿ  ਜੇਕਰ ਮੋਦੀ ਸਰਕਾਰ  ਮੂਰਤੀ ਸਥਾਪਿਤ ਕਰਦੀ ਹੈ ਤਾਂ  ਉਹ ਇਸ ਖ਼ਿਲਾਫ਼  ਸੰਘਰਸ਼ ਕਰਨਗੇ  । ਉਨ੍ਹਾਂ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਦਾ ਪਹਿਲਾਂ ਹੀ ਖੰਡਨ ਕੀਤਾ ਗਿਆ ਹੈ, ਜੇਕਰ ਸਮੇਂ ਦੀ ਸਰਕਾਰ ਸਿੱਖ ਇਤਿਹਾਸ ਨੂੰ ਵਾਚ ਲਵੇ ਤਾਂ ਉਸ ਨੂੰ ਸਪੱਸ਼ਟ ਹੋ ਜਾਵੇਗਾ ਕਿ  ਸਿੱਖ ਕੌਮ ਕੇਵਲ ਸ਼ਬਦ ਉੱਤੇ ਵਿਸ਼ਵਾਸ ਕਰਦੀ ਹੈ ਨਾ ਕਿ ਮੂਰਤੀ ਪੂਜਾ ਉੱਤੇ ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ  ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿਸੇ ਵੀ ਬੁੱਤ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਾਹਰ ਜਾਂ ਦਿੱਲੀ ਵਿੱਚ ਕਿਤੇ ਵੀ ਆਗਿਆ ਨਹੀਂ ਦੇਵਾਂਗੇ.  ਸਿੱਖ ਧਰਮ ਹਰ ਕਿਸਮ ਦੇ ਬੁੱਤਾਂ ਦੇ ਵਿਰੁੱਧ ਹੈ ਅਤੇ ਅਜਿਹੀਆਂ ਕਾਰਵਾਈਆਂ, ਇੱਥੋਂ ਤਕ ਕਿ ਰਾਸ਼ਟਰੀ ਸਰਕਾਰ ਦੁਆਰਾ ਕੀਤੀਆਂ ਜਾਂਦੀਆਂ ਹਨ, ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ.  ਅਸੀਂ ਸਿੱਖ ਧਰਮ ਦੇ ਸਿਧਾਂਤਾਂ ਦੀ ਰਾਖੀ ਲਈ ਵਚਨਬੱਧ ਹਾਂ ਅਤੇ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਵਿੱਚ ਆਪਣਾ ਵਿਸ਼ਵਾਸ ਬਣਾਈ ਰੱਖਣ ।


ਦੱਸਣਯੋਗ ਹੈ ਕਿ ਇਸ ਸਮੇਂ ਕਿਸਾਨੀ ਸੰਘਰਸ਼ ਆਪਣੇ ਸਿਖਰ ਉੱਤੇ ਚੱਲ ਰਿਹਾ ਹੈ । ਅਜਿਹੇ ਸਮੇਂ ਵਿੱਚ ਸਿੱਖੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਇਕ ਹੋਰ ਰਣਨੀਤੀ ਹਕੂਮਤ  ਲਿਆਉਣ ਲਈ ਤਿਆਰ ਬਰ ਤਿਆਰ ਬੈਠੀ ਹੈ ।