ਹਰਿਆਣਾ ਦੇ ਜ਼ਿਲ੍ਹਾ ਕੈਥਲ ਤਹਿਸੀਲ ਗੁਹਲਾ ਵਿਖੇ ਮਹਾਂਪੰਚਾਇਤ ਵਿਚ ਲੋਕਾਂ ਦਾ ਭਾਰੀ ਇਕੱਠ

ਹਰਿਆਣਾ ਦੇ ਜ਼ਿਲ੍ਹਾ ਕੈਥਲ ਤਹਿਸੀਲ ਗੁਹਲਾ ਵਿਖੇ ਮਹਾਂਪੰਚਾਇਤ ਵਿਚ ਲੋਕਾਂ ਦਾ ਭਾਰੀ ਇਕੱਠ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਹਰਿਆਣਾ : ( ਚੜ੍ਹਤ ਸਿੰਘ ):  ਹਰਿਆਣਾ ਦੇ ਜ਼ਿਲ੍ਹਾ ਕੈਥਲ ਤਹਿਸੀਲ ਗੁਹਲਾ  ਦੇ ਪਿੰਡ  ਲਧਾਣਾ ਚੱਕੂ ਵਿੱਚ  3/04/2021 ਨੂੰ ਮਹਾਂ ਪੰਚਾਇਤ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਗੁਰਨਾਮ ਸਿੰਘ ਚੰਡੂਨੀ ਪ੍ਰਧਾਨ ਸੰਯੁਕਤ ਕਿਸਾਨ ਮੋਰਚਾ  ਸ਼ਾਮੀਲ ਸਨ ।  ਇਸ  ਦੇ ਨਾਲ ਯੂ ਪੀ ਤੋਂ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਨਰੇਸ਼ ਟਿਕੈਤ ਅਤੇ ਹੋਰ ਅਨੇਕਾਂ ਪਤਵੰਤੇ ਸੱਜਣ ਜੋ ਕਿਸਾਨੀ ਸੰਘਰਸ਼ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇ ਰਹੇ ਹਨ ਉਹ ਵੀ ਇਸ ਮਹਾਂਪੰਚਾਇਤ ਵਿਚ ਪਹੁੰਚੇ  ਹੋਏ ਸਨ  । ਲੋਕਲ ਕਿਸਾਨ ਨੇਤਾ ਗੁਰਮੀਤ ਸਿੰਘ  ਜਿਨ੍ਹਾਂ ਨੇ ਹਰਿਆਣੇ ਵਿੱਚ ਲੱਗੇ ਬੈਰੀਕੇਡ ਤੋੜੇ ਸਨ, ਉਨ੍ਹਾਂ ਦੀ ਸ਼ਮੂਲੀਅਤ ਵੀ  ਨੌਜਵਾਨੀ ਵਿੱਚ ਇੱਕ ਹੋਰ ਨਵਾਂ ਜਜ਼ਬਾ ਭਰ ਦੇਣ ਵਾਲੀ ਸੀ। ਪਿੰਡ ਦੇ ਸਰਪੰਚ ਮਾਲਕ ਸਿੰਘ, ਅਤੇ ਅਮਰਿੰਦਰ ਸਿੰਘ ਖਾਰਾ, ਅਵਤਾਰ ਸਿੰਘ ਚੱਕੂ ਮੈਂਬਰ ਅਤੇ ਪੂਰਵ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੌਜਵਾਨ ਸਭਾ ਪਿੰਡ ਲਦਾਣਾ ਚੱਕੂ ਦੇ ਸਹਿਯੋਗ ਨਾਲ ਇਸ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ।

ਇਸ ਮਹਾਂਪੰਚਾਇਤ ਵਿਚ  ਕਿਸਾਨ ਜਥੇਬੰਦੀਆਂ ਦੇ ਨਾਲ ਹੀ ਆਮ ਵਰਗ ਦੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ  । ਦੱਸਣਯੋਗ ਹੈ ਕਿ ਇਨ੍ਹਾਂ ਮਹਾਂ ਪੰਚਾਇਤਾਂ ਦਾ  ਆਰੰਭ 26 ਜਨਵਰੀ ਦੀ ਘਟਨਾ ਤੋਂ ਬਾਅਦ  ਪੰਜਾਬ, ਰਾਜਸਥਾਨ ,ਹਰਿਆਣਾ, ਯੂ ਪ…ਵਿੱਚ ਆਮ ਵਰਗ ਦੇ ਲੋਕਾਂ ਨੂੰ ਕਿਸਾਨੀ ਸੰਘਰਸ਼ ਦੀ ਪੂਰੀ ਜਾਣਕਾਰੀ ਦੇਣ ਦੇ ਲਈ ਕੀਤਾ  ਗਿਆ ਸੀ ।ਇਨ੍ਹਾਂ ਮਹਾਂਪੰਚਾਇਤਾਂ  ਤੋਂ ਇਕ ਗੱਲ ਸਪੱਸ਼ਟ ਤੌਰ ਤੇ  ਸਾਹਮਣੇ ਆਉਂਦੀ ਹੈ ਕਿ ਲੋਕਾਂ ਦੀ ਸ਼ਮੂਲੀਅਤ ਦਿਨ ਪ੍ਰਤੀ ਦਿਨ ਕਿਸਾਨੀ ਸੰਘਰਸ਼ ਵਿੱਚ ਇੱਕ ਨਵੀਂ ਰੂਹ ਪੈਦਾ ਕਰ ਰਹੀ ਹੈ ।ਜਿਸ ਨੂੰ ਦੇਖ ਕੇ ਸਾਡੇ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ  ਕਿਸਾਨ ਬਜ਼ੁਰਗਾਂ  ਵਿੱਚ ਇੱਕ ਨਵਾਂ ਜੋਸ਼ ਭਰ ਜਾਂਦਾ ਹੈ ।