ਭਾਰਤ ਹਿੰਦੂ ਰਾਸ਼ਟਰ ਹੈ ਅਤੇ ਇਸ ਗੱਲ 'ਤੇ ਕੋਈ ਸਵਾਲ ਹੀ ਨਹੀਂ ਕੀਤਾ ਜਾ ਸਕਦਾ: ਮੋਹਨ ਭਾਗਵਤ

ਭਾਰਤ ਹਿੰਦੂ ਰਾਸ਼ਟਰ ਹੈ ਅਤੇ ਇਸ ਗੱਲ 'ਤੇ ਕੋਈ ਸਵਾਲ ਹੀ ਨਹੀਂ ਕੀਤਾ ਜਾ ਸਕਦਾ: ਮੋਹਨ ਭਾਗਵਤ
ਮੋਹਨ ਭਾਗਵਤ

ਨਵੀਂ ਦਿੱਲੀ: ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸੰਘ ਇੱਕੋ ਵਿਚਾਰ ਨੂੰ ਮੰਨਦੀ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ ਅਤੇ ਇਸ ਵਿਚਾਰ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਦੇ ਹਿੰਦੂ ਰਾਸ਼ਟਰ ਹੋਣ 'ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ।

ਸੁਨੀਲ ਅੰਬੇਕਰ ਵੱਲੋਂ ਆਰ.ਐੱਸ.ਐੱਸ ਬਾਰੇ ਲਿਖੀ ਗਈ ਕਿਤਾਬ ਦੇ ਉਦਘਾਟਨ ਮੌਕੇ ਬੋਲਦਿਆਂ ਮੋਹਨ ਭਾਗਵਤ ਨੇ ਇਹ ਗੱਲ ਕਹੀ। ਉਹਨਾਂ ਕਿਹਾ ਕਿ ਸੰਘ ਨੂੰ ਕਿਸੇ ਇੱਕ ਵਿਚਾਰਧਾਰਾ ਨਾਲ ਨੱਥੀ ਕਰਕੇ ਨਹੀਂ ਵੇਖਿਆ ਜਾ ਸਕਦਾ ਅਤੇ ਨਾਂ ਹੀ ਸੰਘ ਕਿਸੇ ਵਾਦ ਵਿੱਚ ਯਕੀਨ ਰੱਖਦਾ ਹੈ ਤੇ ਨਾਂ ਹੀ ਕੋਈ ਕਿਤਾਬ ਸੰਘ ਦੀ ਨੁਮਾਂਇੰਦਗੀ ਕਰਦੀ ਹੈ ਜਿਹਨਾਂ ਵਿੱਚ ਸੰਘ ਦੇ ਦੂਜੇ ਮੁਖੀ ਐੱਮ.ਐੱਸ ਗੋਲਵਾਲਕਰ ਦੀ ਕਿਤਾਬ ਵੀ ਸ਼ਾਮਿਲ ਹੈ। 

ਉਹਨਾਂ ਕਿਹਾ ਕਿ ਸੰਘ ਦਾ ਕੋਈ ਵਿਚਾਰਧਾਰਕ ਨਹੀਂ ਹੈ ਅਤੇ ਹਨੂਮਾਨ, ਮਰਾਠਾ ਰਾਜਾ ਸ਼ਿਵਾਜੀ ਅਤੇ ਸੰਘ ਦੇ ਸੰਸਥਾਪਕ ਤੇ ਪਹਿਲੇ ਮੁਖੀ ਹੇਡਗੇਵਰ ਉਹਨਾਂ ਦੇ ਪ੍ਰੇਰਣਾ ਸਰੋਤ ਹਨ।

ਇੱਕ ਵਾਰ ਫੇਰ ਭਾਰਤੀ ਪਛਾਣ ਨੂੰ ਹਿੰਦੂ ਪਛਾਣ ਦਾ ਹਿੱਸਾ ਦਸਦਿਆਂ ਭਾਗਵਤ ਨੇ ਕਿਹਾ ਕਿ ਭਾਰਤ ਹਿੰਦੂ ਰਾਸ਼ਟਰ ਹੈ ਅਤੇ ਸੰਘ ਉਹਨਾਂ ਲੋਕਾਂ ਨੂੰ ਵੀ ਆਪਣਾ ਹਿੱਸਾ ਮੰਨਦਾ ਹੈ ਜਿਹੜੇ ਖੁਦ ਨੂੰ ਹਿੰਦੂ ਨਹੀਂ ਮੰਨਦੇ ਪਰ ਭਾਰਤੀ ਮੰਨਦੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।