ਖਾਲਸਾ ਕਾਲਜ ਦੇ ਬਾਹਰੋਂ ਚੁੱਕੇ ਨੌਜਵਾਨ ਸਾਜਨਪ੍ਰੀਤ ਨੂੰ ਪੰਜ ਦਿਨਾਂ ਰਿਮਾਂਡ 'ਤੇ ਭੇਜਿਆ

ਖਾਲਸਾ ਕਾਲਜ ਦੇ ਬਾਹਰੋਂ ਚੁੱਕੇ ਨੌਜਵਾਨ ਸਾਜਨਪ੍ਰੀਤ ਨੂੰ ਪੰਜ ਦਿਨਾਂ ਰਿਮਾਂਡ 'ਤੇ ਭੇਜਿਆ
ਪੁਲਿਸ ਹਿਰਾਸਤ ਵਿੱਚ ਸਾਜਨਪ੍ਰੀਤ

ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਦੀ ਟੀਮ ਵੱਲੋਂ ਬੀਤੀ ਸ਼ਾਮ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਨੇੜਿਓਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਐਫ) ਨਾਲ ਸਬੰਧ ਦੱਸ ਕੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਸਾਜਨਪ੍ਰੀਤ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। 

ਪੁਲਿਸ ਨੇ ਸਾਜਨਪ੍ਰੀਤ ਦਾ ਸਬੰਧ ਉਸ ਕਹਾਣੀ ਨਾਲ ਜੋੜਿਆ ਹੈ ਜਿਸ ਵਿਚ ਕੁੱਝ ਹਥਿਆਰਾਂ ਦੀ ਬਰਾਮਦਗੀ ਦਖਾ ਕੇ ਦਾਅਵਾ ਕੀਤਾ ਗਿਆ ਸੀ ਕਿ ਇਹ ਹਥਿਆਰ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਮਦਦ ਨਾਲ ਪੰਜਾਬ ਵਿੱਚ ਭੇਜੇ ਗਏ ਸਨ। ਇਸ ਮਾਮਲੇ ਦੇ ਸਬੰਧ 'ਚ ਪੁਲਿਸ ਨੇ ਪਹਿਲਾਂ ਬਲਵੰਤ ਸਿੰਘ ਨਿਹੰਗ, ਅਕਾਸ਼ਦੀਪ ਸਿੰਘ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ 'ਚ ਪੁਲਿਸ ਨੇ ਅੰਮ੍ਰਿਤਸਰ ਜੇਲ੍ਹ ਵਿੱਚ ਯੂਏਪੀਏ ਅਤੇ ਅਸਲਾ ਕਾਨੂੰਨ ਅਧੀਨ ਨਜ਼ਰਬੰਦ ਮਾਨ ਸਿੰਘ ਨੂੰ ਵੀ ਨਾਜ਼ਮਦ ਕਰ ਲਿਆ ਸੀ। 

ਅਖਬਾਰੀ ਰਿਪੋਰਟਾਂ ਮੁਤਾਬਿਕ ਪੁਲਿਸ ਨੇ ਕਿਹਾ ਹੈ ਕਿ ਸਾਜਨਪ੍ਰੀਤ ਸਿੰਘ ਨੇ ਅਕਾਸ਼ਦੀਪ ਸਿੰਘ ਨਾਲ ਮਿਲ ਕੇ ਡਰੋਨ ਖਤਮ ਕੀਤਾ। ਹਲਾਂਕਿ ਇਹ ਮਾਮਲਾ ਬਹੁਤ ਉਲਝਿਆ ਹੋਇਆ ਹੈ ਤੇ ਪੁਲਿਸ ਦੀ ਕਹਾਣੀ ਪੰਜਾਬ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਜਾਣਨ ਸਮਝਣ ਵਾਲਿਆਂ ਦੇ ਗਲੇ ਹੇਠ ਨਹੀਂ ਉੱਤਰ ਰਹੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।