ਮਿੱਡ ਡੇ ਮੀਲ: 1 ਲੀਟਰ ਦੁੱਧ 81 ਬੱਚਿਆਂ ਨੂੰ ਪਿਲਾਇਆ

ਮਿੱਡ ਡੇ ਮੀਲ: 1 ਲੀਟਰ ਦੁੱਧ 81 ਬੱਚਿਆਂ ਨੂੰ ਪਿਲਾਇਆ

ਲਖਨਊ: ਮਿਡ ਡੇ ਮੀਲ ਸਕੀਮ ਅਧੀਨ ਭਾਰਤ ਵਿੱਚ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾਂਦੇ ਭੋਜਨ ਪਦਾਰਥਾਂ ਦੀ ਪਰਖ ਇਸ ਗੱਲ ਤੋਂ ਕੀਤੀ ਜਾ ਸਕਦੀ ਹੈ ਕਿ ਉੱਤਰ ਪ੍ਰਦੇਸ਼ ਦੇ ਇੱਕ ਪ੍ਰਾਇਮਰੀ ਸਕੂਲ 'ਚ 1 ਲੀਟਰ ਦੁੱਧ 81 ਬੱਚਿਆਂ ਨੂੰ ਪਿਲਾਇਆ ਗਿਆ। ਦਰਅਸਲ 1 ਲੀਟਰ ਦੁੱਧ ਵਿੱਚ ਇੱਕ ਬਾਲਟੀ ਪਾਣੀ ਦੀ ਮਿਲਾ ਕੇ ਬੱਚਿਆਂ ਨੂੰ ਦੁੱਧ ਪੂਰਾ ਕੀਤਾ ਗਿਆ। 

ਸਥਾਨਕ ਗਰਾਮ ਪੰਚਾਇਤ ਮੈਂਬਰ ਨੇ ਦੱਸਿਆ ਕਿ ਮਿੱਡ ਡੇ ਮੀਲ ਵਿੱਚ ਬੱਚਿਆਂ ਨੂੰ ਤੇਹੜੀ ਅਤੇ ਦੁੱਧ ਦਿੱਤਾ ਜਾਂਦਾ ਹੈ। ਸਕੂਲ ਪ੍ਰਬੰਧਕਾਂ ਵੱਲੋਂ ਰਸੋਈਏ ਨੂੰ ਇਸ ਲਈ 1 ਲੀਟਰ ਦੁੱਧ ਦਿੱਤਾ ਜਾਂਦਾ ਹੈ। ਇਸ ਦੁੱਧ ਵਿੱਚ ਉਹ 1 ਬਾਲਟੀ ਪਾਣੀ ਦੀ ਮਿਲਾਉਂਦਾ ਹੈ ਤੇ ਬੱਚਿਆਂ ਨੂੰ ਵਰਤਾਉਂਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।