ਸਰਕਾਰ ਬਨਾਮ ਅੱਤਵਾਦ

ਸਰਕਾਰ ਬਨਾਮ ਅੱਤਵਾਦ

ਪੰਜਾਬ ਹਰਿਆਣੇ ਦੀ ਭਾਈਚਾਰਕ ਸਾਂਝ ਨੂੰ ਦੋਫਾੜ ਕਰਨ ਲਈ

 ਕਰਨਾਲ (ਹਰਿਆਣਾ) ਵਿੱਚ 4 ਹਥਿਆਰਬੰਦ ਮੁੰਡੇ ਕਰਨਾਲ ਪੁਲਿਸ ਨੇ ਫੜੇ ਜਿੰਨ੍ਹਾਂ ਨੂੰ ਪੰਜਾਬ ਨਾਲ ਸੰਬੰਧਿਤ ਦਸਿਆ ਜਾ ਰਿਹਾ ਹੈ ਸੁਭਾਵਕ ਗਲ ਹੈ ਜਦੋਂ ਪੰਜਾਬ ਨਾਲ ਸੰਬੰਧਿਤ ਹੋਣਗੇ ਤਾਂ ਉਨ੍ਹਾਂ ਨੂੰ ਬਿਨਾਂ ਸੋਚੇ ਸਮਝੇ ਬਿਨਾਂ ਕਿਸੇ ਇੰਨਵੈਸ਼ਟੀਗੇਸ਼ਨ ਦੇ ਭਾਰਤੀ ਅਤੇ ਖਾਸ ਤੌਰ ਤੇ ਗੋਦੀ ਮੀਡੀਏ ਵਲੋਂ ਅੱਤਵਾਦੀ ਕਿਹਾ ਜਾਵੇਗਾ ਪਾਕਿਸਤਾਨ ਦੇ ਨਾਲ ਸੰਬੰਧ ਦਸੇ ਜਾਣਗੇ ਖੈਰ ਜੋ ਵਾਪਰਿਆ ਉਹ ਸਭ ਜਾਂਚ ਦਾ ਹਿੱਸਾ ਹੈ ਪਰ ਮੈਂ ਜਿਹੜੀ ਗਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਕਿ ਅੱਜ ਦੇ ਘਟਨਾਕ੍ਰਮ ਪਿੱਛੇ ਅਜੰਸੀਆਂ ਦਾ ਹੱਥ ਹੈ ਸੈੰਟਰ ਦਾ ਹੱਥ ਹੈ ਮੰਨੂਵਾਦੀ ਲਾਬੀ ਦਾ ਹੱਥ ਹੈ ਜੇ ਇਸ ਗਲ ਨੂੰ ਸਮਝਣਾ ਹੋਵੇ ਤਾਂ ਕੁੱਝ ਦਿਨ ਪਿੱਛੇ ਜਾ ਕੇ ਹਰਿਆਣੇ ਦੇ ਮਾਹੌਲ ਨੂੰ ਵੇਖੋ ਕਿਸਾਨ ਅੰਦੋਲਨ ਤੋਂ ਬਾਅਦ ਹਰਿਆਣੇ ਦੇ ਲੋਕਾਂ (ਵੈਸੇ ਪੂਰੀ ਦੁਨੀਆਂ )ਦਾ ਨਜ਼ਰੀਆ ਤੇ ਰਵੱਈਆ ਸਿੱਖਾਂ ਪ੍ਰਤੀ ਬਦਲਿਆ ਹੈ ਪੰਜਾਬ ਹਰਿਆਣੇ ਦੀ ਆਪਸੀ ਸਾਂਝ ਵਿੱਚ ਵਾਧਾ ਹੋਇਆ ਹੈ ।ਹਾਲ ਵਿੱਚ ਹੀ ਪਟਿਆਲੇ ਵਾਲੀ ਘਟਨਾ ਤੇ ਹਰਿਆਣੇ ਦੇ ਲੋਕਾਂ ਨੇ ਸਿੱਖਾਂ ਨਾਲ ਖੜ੍ਹਦਿਆਂ ਬਹੁਤ ਵੱਧੀਆ ਪ੍ਰਤੀਕਰਮ ਦਿੱਤਾ ਹੈ ਪਿਛਲੇ ਦਿਨੀਂ ਜਦੋਂ ਕਰਨਾਲ ਵਿੱਚ ਹੀ ਅਣਪਛਾਤੇ ਅਨਸਰਾਂ ਵਲੋਂ ਇਕ ਗੱਡੀ ਦੇ ਸ਼ੀਸ਼ੇ ਇਸ ਕਰਕੇ ਭੰਨ ਸੁੱਟੇ ਕਿਉਂਕਿ ਉਸ ਤੇ ਸੰਤ ਭਿੰਡਰਾਵਾਲੇ ਦੀ ਤਸਵੀਰ ਲੱਗੀ ਸੀ ਜਿਸ ਦਾ ਵਿਰੋਧ ਕਰਦਿਆਂ ਹਰਿਆਣੇ ਦੇ ਜਾਟ ਭਾਈਚਾਰੇ ਵਲੋਂ ਸਿੱਖਾਂ ਦਾ ਸਾਥ ਦੇੰਦਿਆਂ ਇਹ ਗਲ ਕਹੀ ਗਈ ਕਿ ਸੰਤ ਭਿੰਡਰਾਵਾਲੇ ਕੋਈ ਅੱਤਵਾਦੀ ਨਹੀਂ ਸੀ ਸੋ ਇਹ ਸਭ ਗਲਾਂ ਸਰਕਾਰ ਤੇ ਖਾਸ ਤੌਰ ਤੇ ਫਿਰਕੂ ਸਰਕਾਰ ਕਿਵੇਂ ਬਰਦਾਸ਼ਤ ਕਰੇਗੀ ? ਤਾਂ ਹੀ ਹਰਿਆਣੇ ਵਿੱਚ ਅਜਿਹੀਆਂ ਵਾਰਦਾਤਾਂ ਸ਼ੌਅ ਕੀਤੀਆਂ ਜਾ ਰਹੀਆਂ ਹਨ ਤੇ ਆਮ ਜਨ ਸਾਧਾਰਨ ਦੇ ਮਨ ਵਿੱਚ ਇਹ ਗਲ ਬੈਠਾਈ ਜਾ ਰਹੀ ਹੈ ਕਿ ਜਿਸ ਪੰਜਾਬ ਨਾਲ ਹਰਿਆਣੇ ਦੇ ਲੋਕ ਤੇ ਖਾਸ ਤੌਰ ਤੇ ਜਾਟ ਭਾਈਚਾਰਾ ਖੜ੍ਹ ਰਿਹਾ ਹੈ ਉਹ ਲੋਕ ਅੱਤਵਾਦੀ ਨੇ ਉਹ ਦੇਸ਼ ਦੋ ਫਾੜ ਕਰਨਾ ਚਾਹੁੰਦੇ ਹਨ ਉਨ੍ਹਾਂ ਦੇ ਸੰਬੰਧ ਪਾਕਿਸਤਾਨ ਨਾਲ ਨੇ ਇਹ ਇਕ ਨੇਰੇਟਿਵ ਪੈਦਾ ਕੀਤਾ ਜਾ ਰਿਹਾ ਪੰਜਾਬ ਹਰਿਆਣੇ ਦੀ ਭਾਈਚਾਰਕ ਸਾਂਝ ਨੂੰ ਦੋਫਾੜ ਕਰਨ ਲਈ ਤੇ ਅਜਿਹਾ ਕਰਨਾ ਸਰਕਾਰਾਂ ਲਈ ਕੋਈ ਨਵੀਂ ਗਲ ਨਹੀਂ ਸੋ ਇਹ ਸਾਨੂੰ ਦੋਵੇਂ ਪਾਸੇ ਵਾਲਿਆਂ ਨੂੰ ਸੋਚਣਾ ਪੈਣਾ ਕਿ ਅਸੀ ਪੈਨਿਕ ਹੋ ਕੇ ਕੁੱਝ ਅਜਿਹੀ ਸਟੇਟਮੈਂਟ ਨਾ ਦਈਏ ਜੋ ਸਰਕਾਰਾਂ ਆਪਣੇ ਯਤਨਾਂ ਵਿੱਚ ਸਫਲ ਹੋਣ ਬਲਕਿ ਇੰਨ੍ਹਾਂ ਗਲਾਂ ਨੂੰ ਬਾਰੀਕੀ ਦੇ ਨਾਲ ਸੋਚੀਏ ਵੈਸੇ ਸੋਚੋ ਜਿੰਨ੍ਹਾਂ ਨੇ ਪੰਜਾਬ ਤੋਂ ਦਿੱਲੀ ਹਥਿਆਰ ਲੈ ਕੇ ਜਾਣਾ ਹੈ ਉਹ ਨੈਸ਼ਨਲ ਹਾਈਵੇ ਕਿਓ ਚੁਨਣਗੇ ।ਇਸ ਕੰਮ ਲਈ ਦਿੱਲੀ ਨੂੰ ਜਾਣ ਦੇ ਹੋਰ ਬਥੇਰੇ ਰਾਹ ਨੇ ਤੇ ਫਿਰ ਉਹ ਕਰਨਾਲ ਹੀ ਕਿਓ ਫੜੇ ਜਾਂਦੇ ਨੇ ਕਿਉਂਕਿ ਕਰਨਾਲ ਦੇ ਉਪਰੋਕਤ ਗੱਡੀ ਦੇ ਸ਼ੀਸ਼ੇ ਤੋੜਨ ਵਾਲੇ ਘਟਨਾਕ੍ਰਮ ਤੇ ਕਰਨਾਲ ਦੇ ਜਾਟ ਭਾਈ ਖੁਲ੍ਹ ਕੇ ਬੋਲਦੇ ਹਨ । ਸੋ ਇੰਨ੍ਹਾਂ ਚਾਲਾਂ ਨੂੰ ਸਮਝੀਏ।

 

ਭਾਈ ਗੁਰਪ੍ਰਤਾਪ ਸਿੰਘ