ਦੋ ਲੁਟੇਰਿਆਂ ਨੇ ਰੇਹੜੀ ਚਾਲਕ ਨੂੰ ਜਖਮੀ ਕਰ ਕੇ 12500 ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ

ਦੋ ਲੁਟੇਰਿਆਂ ਨੇ ਰੇਹੜੀ ਚਾਲਕ ਨੂੰ ਜਖਮੀ ਕਰ ਕੇ 12500 ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ

ਅੰਮ੍ਰਿਤਸਰ ਟਾਈਮਜ਼

ਰਈਆ,7 ਮਈ (ਕਮਲਜੀਤ ਸੋਨੂੰ)—ਸਥਾਨਕ ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਆਈ ਤੇਜੀ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ ਤੇ ਪੁਲੀਸ ਪ੍ਰਸ਼ਾਸ਼ਨ ਇਨ੍ਹਾਂ ਤੇ ਰੋਕ ਲਾਉਣ ਵਿੱਚ ਅਸਮਰਥ ਨਜਰ ਆ ਰਿਹਾ ਹੈ ।ਆਮ ਜਨਤਾ ਸਹਿਮ ਦੀ ਜਿੰਦਗੀ ਜਿਊਣ ਲਈ ਮਜਬੂਰ ਹੈ। ਅੱਜ ਦਿਨੇ ਪਿੰਡ ਵਜੀਰ ਭੁੱਲਰ ਨੇੜੇ ਦੋ ਲੁਟੇਰਿਆਂ ਦੁਆਰਾ ਇੱਕ ਮੋਟਰਸਾਈਕਲ ਰੇਹੜੀ ਚਾਲਕ ਨੂੰ ਜਖਮੀ ਕਰਕੇ ਉਸ ਕੋਲੋਂ 12500 ਖੋਹ ਕੇ ਲੈ ਜਾਣ ਦਾ ਸਮਾਚਾਰ ਹੈ ।

ਸਾਬਕ ਚੇਅਰਮੈਨ ਜਥੇਦਾਰ ਗੁਰਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜ੍ਹਤ ਬਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਲੇਰ ਘੁਮਾਣ ਆਪਣੀ ਮੋਟਰਸਾਈਕਲ ਰੇਹੜੀ ਤੇ ਸਾਡੇ ਸ਼ੋਅਰੂਮ ਤੋਂ ਟਾਇਲਾਂ ਲੱਦ ਕੇ ਪਿੰਡ ਵਜੀਰ ਭੁੱਲਰ ਲਾਹ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਪਿਛੇ ਤੋਂ ਮੋਟਰਸਾਈਕਲ ਤੇ ਆਏ ਲੁਟੇਰਿਆਂ ਜਿੰਨ੍ਹਾਂ ਆਪਣੇ ਮੂੰਹ  ਬੰਨੇ ਹੋਏ ਸਨ ਉਸ ਨੂੰ ਧੱਕਾ ਦੇ ਕੇ ਸੁੱਟ ਦਿਤਾ ਤੇ ਉਸ ਦੀ ਬਾਂਹ ਤੇ ਕਿਰਚ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ।ਲੁਟੇਰੇ ਉਸ ਦੀ ਜੇਬ ਵਿਚੋਂ 12500 ਰੁਪਏ ਜੋ ਟਾਇਲਾਂ ਦੇ ਲੈ ਕੇ ਆਇਆ ਸੀ ਖੋਹ ਕੇ ਫਰਾਰ ਹੋ ਗਏ।ਉਨ੍ਹਾਂ ਨੇ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਘਟਨਾਵਾਂ ਤੇ ਕਾਬੂ ਪਾਇਆ ਜਾਵੇ ।ਜੇ ਇਹ ਹਲਾਤ ਇਸੇ ਤਰਾਂ ਰਹੇ ਤਾਂ ਵਪਾਰੀਆਂ ਨੂੰ ਆਪਣੇ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਵੇਗਾ।ਇਸ ਸੂਚਨਾ ਬਿਆਸ ਪੁਲੀਸ ਨੂੰ ਦੇ ਦਿੱਤੀ ਗਈ ਹੈ।