ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਅਦਾਲਤੀ ਸੁਣਵਾਈ 10 ਜੂਨ ਤੱਕ ਅੱਗੇ ਪਈ; ਉਮਰਾਨੰਗਲ ਨੇ ਸ਼ਕਤੀ ਪ੍ਰਦਰਸ਼ਨ ਕੀਤਾ

ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਅਦਾਲਤੀ ਸੁਣਵਾਈ 10 ਜੂਨ ਤੱਕ ਅੱਗੇ ਪਈ; ਉਮਰਾਨੰਗਲ ਨੇ ਸ਼ਕਤੀ ਪ੍ਰਦਰਸ਼ਨ ਕੀਤਾ
ਕੋਟਕਪੂਰਾ ਗੋਲੀਕਾਂਡ ਵਿੱਚ ਦੋਸ਼ੀ ਉਮਰਾਨੰਗਲ; ਕੋਟਕਪੂਰਾ ਗੋਲੀਕਾਂਡ ਮੌਕੇ ਸੰਗਤ ਦਾ ਇਕੱਠ

ਫਰੀਦਕੋਟ: ਬੀਤੇ ਦਿਨੀ ਇਥੋਂ ਦੀ ਸਥਾਨਕ ਅਦਾਲਤ ਨੇ ਸਾਕਾ ਕੋਟਕਪੂਰਾ 2015 ਦੇ ਇਕ ਮਾਮਲੇ ਵਿਚ ਸੁਣਵਾਈ 10 ਜੂਨ ਤੱਕ ਅੱਗੇ ਪਾ ਦਿੱਤੀ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿਚ ਮੋਗੇ ਦੇ ਸਾਬਕਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਅਤੇ ਹੁਣ ਮੁਅੱਤਲ ਆਈ.ਜੀ. ਪਰਮਰਾਜ ਉਮਰਾਨੰਗਲ ਨੂੰ ਮਾਮਲੇ ਦੀ ਜਾਂਚ ਕਰ ਰਹੇ ਖਾਸ ਜਾਂਚ ਦਲ (ਸਿੱਟ) ਵਲੋਂ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿਚ ਦੋਵਾਂ ਨੂੰ ਇਸ ਮਾਮਲੇ ਚ ਜਮਾਨਤ ਮਿਲ ਗਈ ਸੀ।

ਇਹ ਮਾਮਲਾ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੋਟਕਪੂਰੇ ਗੋਲੀਬਾਰੀ ਤੇ ਲਾਠੀਚਾਰਜ ਕਰਕੇ ਸਿੱਖ ਸੰਗਤਾਂ ਨੂੰ ਜਖਮੀ ਕਰਨ ਨਾਲ ਸੰਬੰਧਤ ਹੈ।

ਦੋਸ਼ੀ ਉਮਰਾਨੰਗਲ ਨੇ ਪੇਸ਼ੀ ਮੌਕੇ ਸ਼ਕਤੀ ਪ੍ਰਦਰਸ਼ਨ ਕੀਤਾ
ਅਦਾਲਤ ਵਿਚ ਸੁਣਵਾਈ ਮੌਕੇ ਪੰਜਾਬ ਦੇ ਮੁਅੱਤਲ ਆਈ.ਜੀ ਪਰਮਰਾਜ ਉਮਰਾਨੰਗਲ ਆਪਣੇ ਸਮਰਥਕਾਂ ਦੀਆਂ ਦੋ ਦਰਜਨ ਦੇ ਕਰੀਬ ਗੱਡੀਆਂ ਦੇ ਕਾਫਲੇ ਨਾਲ ਪਹੁੰਚੇ। ਕੁਝ ਸਿਆਸੀ ਪਾਰਟੀਆਂ ਦੇ ਸਥਾਨਕ ਆਗੂ ਵੀ ਉਮਰਾਨੰਗਲ ਨੂੰ ਅਦਾਲਤ ਦੇ ਬਾਹਰ ਮਿਲੇ। ਉਮਰਾਨੰਗਲ ਦੇ ਸਮਰਥਕ ਅਦਾਲਤ ਦੇ ਬਾਹਰ ਹੀ ਰੁਕੇ ਰਹੇ।


ਪੇਸ਼ੀ ਮੌਕੇ ਸਮਰਥਕਾਂ ਸਮੇਤ ਪਹੁੰਚਿਆ ਉਮਰਾਨੰਗਲ

ਵਿਸ਼ੇਸ਼ ਜਾਂਚ ਟੀਮ ਦਾ ਕੋਈ ਵੀ ਅਧਿਕਾਰੀ ਅੱਜ ਉਮਰਾਨੰਗਲ ਦੀ ਸੁਣਵਾਈ ਸਮੇਂ ਅਦਾਲਤ ਵਿੱਚ ਮੌਜੂਦ ਨਹੀਂ ਸੀ। ਜ਼ਿਕਰਯੋਗ ਹੈ ਕਿ ਇਸ ਜਾਂਚ ਵਿੱਚ ਸਭ ਤੋਂ ਵੱਧ ਕੰਮ ਕਰ ਰਹੇ ਸਿੱਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਦਾ ਤਬਾਦਲਾ ਕਰ ਦਿੱਤਾ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ