ਟਿਕਟ ਮਿਲਣ ਪਿੱਛੋਂ ਹੰਸ ਨੇ ਕਿਹਾ, ਦਿਲ ਮੋਦੀ-ਮੋਦੀ ਹੋ ਗਿਆ, ਹੁਣ ਟੋਟੇ-ਟੋਟੇ ਨਹੀਂ ਹੋਣਾ…

ਟਿਕਟ ਮਿਲਣ ਪਿੱਛੋਂ ਹੰਸ ਨੇ ਕਿਹਾ, ਦਿਲ ਮੋਦੀ-ਮੋਦੀ ਹੋ ਗਿਆ, ਹੁਣ ਟੋਟੇ-ਟੋਟੇ ਨਹੀਂ ਹੋਣਾ…

ਨਵੀਂ ਦਿੱਲੀ: ਉੱਤਰ-ਪੱਛਮੀ ਦਿੱਲੀ ਤੋਂ ਲੋਕ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਗਾਇਕ ਹੰਸਰਾਜ ਹੰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸਾਰੀਆਂ ਸੀਟਾਂ ਉਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਉਤੇ ਭਰੋਸਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਮਾਨਦਾਰੀ ਦਾ ਬਾਦਸ਼ਾਹ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿਚ ਉਹ ਨਵੇਂ ਹਨ। ਇਸ ਲਈ ਹਰ ਸੀਨੀਅਰ ਆਗੂ ਦਾ ਅਸ਼ੀਰਵਾਦ ਲੈ ਕੇ ਚੱਲਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜੇਕਰ 14 ਸੀਟਾਂ ਵੀ ਹੁੰਦੀਆਂ ਤਾਂ ਭਾਜਪਾ ਸਾਰੀਆਂ ਹੀ ਜਿੱਤਦੀ। ਹੰਸਰਾਜ ਨੇ ਆਖਿਆ ਕਿ ਪਾਰਟੀ ਵਿਚ ਵਰਕਰਾਂ ਦੇ ਆਗੂਆਂ ਦਾ ਜਜ਼ਬਾ ਵੇਖ ਕੇ ਉਹ ਹੈਰਾਨ ਹਨ। ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਪਾਰਟੀ ਵਰਕਰ ਯੋਗਦਾਨ ਪਾ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ