ਕਸ਼ਮੀਰ ਦੇ ਹਿੰਦ ਨਵਾਜ਼ ਆਗੂਆਂ ਨੂੰ ਇੱਕ-ਇੱਕ ਕਰਕੇ ਛੱਡ ਸਕਦੀ ਹੈ ਭਾਰਤ ਸਰਕਾਰ

ਕਸ਼ਮੀਰ ਦੇ ਹਿੰਦ ਨਵਾਜ਼ ਆਗੂਆਂ ਨੂੰ ਇੱਕ-ਇੱਕ ਕਰਕੇ ਛੱਡ ਸਕਦੀ ਹੈ ਭਾਰਤ ਸਰਕਾਰ

ਸ਼੍ਰੀਨਗਰ: ਭਾਰਤ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕੈਦ ਕੀਤੇ ਗਏ ਅਤੇ ਘਰਾਂ ਵਿੱਚ ਨਜ਼ਰਬੰਦ ਕੀਤੇ ਗਏ ਕਸ਼ਮੀਰੀ ਆਗੂਆਂ ਨੂੰ ਛੱਡਣ ਸਬੰਧੀ ਅੱਜ ਕਸ਼ਮੀਰ ਵਿੱਚ ਭਾਰਤ ਦੇ ਗਵਰਨਰ ਸਤਿਆਪਾਲ ਮਲਿਕ ਦੇ ਸਲਾਹਕਾਰ ਨੇ ਬਿਆਨ ਦਿੱਤਾ ਹੈ। ਬਿਆਨ ਮੁਤਾਬਿਕ ਭਾਰਤ ਸਰਕਾਰ ਕਸ਼ਮੀਰੀ ਆਗੂਆਂ ਨੂੰ ਅਗਲੇ ਦਿਨਾਂ ਵਿੱਚ ਇੱਕ-ਇੱਕ ਕਰਕੇ ਛੱਡਣਾ ਸ਼ੁਰੂ ਕਰ ਸਕਦੀ ਹੈ। 

ਸਤਿਆਪਾਲ ਮਲਿਕ ਦੇ ਸਲਾਹਕਾਰ ਫਾਰੂਕ ਖਾਨ ਨੇ ਮੀਡੀਆ ਨੂੰ ਕਿਹਾ ਕਿ ਗ੍ਰਿਫਤਾਰ ਆਗੂਆਂ ਦੀ ਪੜਚੋਲ ਕਰਨ ਮਗਰੋਂ ਫੈਂਸਲਾ ਕਰਕੇ ਇਹਨਾਂ ਆਗੂਆਂ ਨੂੰ ਇੱਕ-ਇੱਕ ਕਰਕੇ ਛੱਡਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਜੰਮੂ ਖੇਤਰ ਦੇ ਹਿੰਦ ਨਵਾਜ਼ ਆਗੂਆਂ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੀ ਖਬਰ ਹੈ। ਪਰ ਕਸ਼ਮੀਰ ਵਿੱਚ ਹਾਲਾਤ ਜੇਲ੍ਹ ਵਰਗੇ ਹਨ ਜਿੱਥੇ ਭਾਰਤ ਨੇ ਫੌਜ ਦੇ ਸਾਏ ਹੇਠ ਕਸ਼ਮੀਰੀ ਲੋਕਾਂ ਨੂੰ ਪਿਛਲੇ ਦੋ ਮਹੀਨੇ ਤੋਂ ਕੈਦ ਕਰਕੇ ਰੱਖਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।