ਦੇਸ਼ਧ੍ਰੋਹ ਦੇ ਕੇਸ 'ਚ ਕਨਈਆ ਤੇ 9 ਹੋਰਨਾਂ ਨੂੰ ਨੋਟਿਸ

ਦੇਸ਼ਧ੍ਰੋਹ ਦੇ ਕੇਸ 'ਚ ਕਨਈਆ ਤੇ 9 ਹੋਰਨਾਂ ਨੂੰ ਨੋਟਿਸ

ਨਵੀਂ ਦਿੱਲੀ : ਚੀਫ ਮੈਟਰੋਪੋਲੀਟਨ ਨੇ ਕਮਿਊਨਿਸਟ ਆਗੂ ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨਈਆ ਕੁਮਾਰ ਤੇ 9 ਹੋਰਾਂ ਖਿਲਾਫ 2016 ਵਿਚ ਦਰਜ ਦੇਸ਼ਧ੍ਰੋਹ ਦੇ ਮਾਮਲੇ ਵਿਚ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ 15 ਮਾਰਚ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ । ਕਨ੍ਹੱਈਆ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ, ਉਨ੍ਹਾਂ ਵਿਚ ਉਮਰ ਖਾਲਿਦ, ਅਨੀਬਰਨ ਭੱਟਾਚਾਰੀਆ, ਉਮਰ ਗੁੱਲ ਤੇ ਬਸ਼ੀਰ ਬੱਟ ਸ਼ਾਮਲ ਹਨ ।