ਭਾਰਤ 'ਚ ਬਣੇਗਾ ਸਭ ਤੋਂ ਵੱਡਾ ਹਾਕੀ ਸਟੇਡੀਅਮ, ਲੱਗੇਗਾ ਇਕ ਸਾਲ ਦਾ ਸਮਾਂ

ਭਾਰਤ 'ਚ ਬਣੇਗਾ ਸਭ ਤੋਂ ਵੱਡਾ ਹਾਕੀ ਸਟੇਡੀਅਮ, ਲੱਗੇਗਾ ਇਕ ਸਾਲ ਦਾ ਸਮਾਂ

ਰਾਓਰਕੇਲਾ : ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੁੰਦਰਗੜ੍ਹ ਜ਼ਿਲ੍ਹੇ ਦੀ ਇਕ ਦਿਨਾਂ ਯਾਤਰਾ ਦੌਰਾਨ ਇੱਥੇ ਦੇਸ਼ ਦੇ ਸਭ ਤੋਂ ਵੱਡੇ ਹਾਕੀ ਸਟੇਡੀਅਮ ਦੀ ਨੀਂਹ ਰੱਖੀ। ਸਟੇਡੀਅਮ ਦਾ ਨਾਂ ਮਸ਼ਹੂਰ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਨਾਂ 'ਤੇ ਰੱਖਿਆ ਜਾਵੇਗਾ। ਪੁਰਸ਼ਾਂ ਦੇ 2023 ਵਿਸ਼ਵ ਕੱਪ ਦੇ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੇ ਨਾਲ ਇੱਥੇ ਵੀ ਹੋਣਗੇ। ਲਗਪਗ 20000 ਦਰਸ਼ਕਾਂ ਦੀ ਸਮਰਥਾ ਵਾਲਾ ਇਹ ਸਟੇਡੀਅਮ ਬੀਜੂ ਪਟਨਾਇਕ ਤਕਨੀਕ ਯੂਨੀਟਵਰਸਿਟੀ ਦੇ ਕੰਪਲੈਕਸ 'ਚ ਬਣੇਗਾ। ਉਡੀਸ਼ਾ ਦੇ ਮੁੱਖ ਸਕੱਤਰ ਸੁਰੇਸ਼ ਚੰਦਰ ਮਹਾਪਾਤਰਾ ਨੇ ਕਿਹਾ ਕਿ ਇਹ ਸਟੇਡੀਅਮ ਇਕ ਸਾਲ 'ਚ ਤਿਆਰ ਹੋ ਜਾਵੇਗਾ।