ਕਮਲਜੀਤ ਸਿੰਘ ਬੈਨੀਪਾਲ ਨੇ ਦੋ ਮੀਲ ਦੌੜ 'ਚ ਦੂਜਾ ਸਥਾਨ ਮੱਲਿਆ

ਕਮਲਜੀਤ ਸਿੰਘ ਬੈਨੀਪਾਲ ਨੇ ਦੋ ਮੀਲ ਦੌੜ 'ਚ ਦੂਜਾ ਸਥਾਨ ਮੱਲਿਆ


ਫਰਿਜ਼ਨੋ/ਨੀਟਾ ਮਾਛੀਕੇ, ਕੁਲਵੰਤ ਧਾਲੀਆਂ :
ਫਰਿਜ਼ਨੋ ਦੇ ਕਮਲਜੀਤ ਸਿੰਘ ਬੈਨੀਪਾਲ ਨੇ ਉਸ ਵਕਤ ਪੰਜਾਬੀ ਭਾਈਚਾਰੇ ਦਾ ਨਾਮ ਫ਼ਖ਼ਰ ਨਾਲ ਉੱਚਾ ਕੀਤਾ ਜਦੋਂ ਉਹਨਾਂ ਫਰਿਜ਼ਨੋ ਦੇ ਵੁੱਡਵਰਡ ਪਾਰਕ ਵਿਚ ਮਦਰਜ਼ ਡੇਅ ਨੂੰ ਸਮਰਪਿਤ ਦੋ ਮੀਲ ਲੰਮੀ ਦੌੜ ਵਿਚ ਸ਼ਾਮਲ ਹੋ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕਮਲਜੀਤ ਸਿੰਘ ਬੈਨੀਪਾਲ ਨੇ ਇਹ ਦੌੜ 13 ਮਿੰਟ ਵਿਚ ਪੂਰੀ ਕੀਤੀ। ਇਸ ਦੌੜ ਵਿਚ ਹਿੱਸਾ ਲੈਣ ਲਈ ਵੱਖੋ ਵੱਖ ਉਮਰ ਦੇ 132  ਦੌੜਾਕ ਪੂਰੇ ਕੈਲੀਫੋਰਨੀਆ ਸੂਬੇ ਤੋਂ ਪਹੁੰਚੇ ਹੋਏ ਸਨ। ਇਸ ਜਿੱਤ ਪਿੱਛੋਂ ਸ. ਬੈਨੀਪਾਲ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ਅਤੇ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਕਮਲਜੀਤ ਸਿੰਘ ਬੈਨੀਪਾਲ ਦੀ ਜਿੱਤ ਉਤੇ ਮਾਣ ਮਹਿਸੂਸ ਕਰ ਰਿਹਾ ਹੈ।