ਕੈਨੇਡੀਅਨ ਪਾਰਲੀਮੈਂਟ 'ਚ ਮੁੱਖ ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਬਣ ਕੇ ਜਗਮੀਤ ਸਿੰਘ ਨੇ ਸਿਰਜਿਆ ਇਤਿਹਾਸ

ਕੈਨੇਡੀਅਨ ਪਾਰਲੀਮੈਂਟ 'ਚ ਮੁੱਖ ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਬਣ ਕੇ ਜਗਮੀਤ ਸਿੰਘ ਨੇ ਸਿਰਜਿਆ ਇਤਿਹਾਸ

ਓਟਾਵਾ: ਕੈਨੇਡਾ ਦੀ ਰਾਜਨੀਤੀ ਵਿਚ ਇਤਿਹਾਸਕ ਮੀਲ ਪੱਥਰ ਸਥਾਪਤ ਕਰਨ ਵਾਲੇ ਸਿੱਖ ਨੌਜਵਾਨ ਆਗੂ ਜਗਮੀਤ ਸਿੰਘ ਨੇ ਇਕ ਹੋਰ ਨਵਾਂ ਇਤਿਹਾਸ ਸਿਰਜਿਆ ਹੈ। ਦੱਖਣੀ ਬਰਨਬੀ ਹਲਕੇ ਤੋਂ ਐਮਪੀ ਦੀ ਚੋਣ ਜਿੱਤ ਕੇ ਕੈਨੇਡਾ ਦੀ ਪਾਰਲੀਮੈਂਟ ਵਿਚ ਪਹੁੰਚੇ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿਚ ਮੁੱਖ ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਮੁੱਖ ਆਗੂ ਬਣ ਗਏ ਹਨ।

ਕੈਨੇਡਾ ਦੀ ਪਾਰਲੀਮੈਂਟ ਵਿਚ ਪਹੁੰਚੇ ਜਗਮੀਤ ਸਿੰਘ ਦਾ ਸਾਰੇ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨਿਊ ਡੈਮੋਕਰੈਟਿਕ ਪਾਰਟੀ ਦੇ 40 ਸਾਲਾ ਆਗੂ ਜਗਮੀਤ ਸਿੰਘ ਜਦੋਂ ਕੈਨੇਡਾ ਦੀ ਪਾਰਲੀਮੈਂਟ 'ਹਾਊਸ ਆਫ ਕਾਮਨਜ਼' ਵਿੱਚ ਦਾਖਲ ਹੋਏ ਤਾਂ ਉਨ੍ਹਾਂ ਆਪਣਾ ਹੱਥ ਆਪਣੇ ਦਿਲ 'ਤੇ ਰੱਖ ਕੇ ਸਾਰਿਆਂ ਵੱਲੋਂ ਕਹੇ ਜੀ ਆਇਆਂ ਨੂੰ ਸਤਿਕਾਰ ਸਹਿਤ ਪ੍ਰਵਾਨ ਕੀਤਾ। ਇਸ ਮੌਕੇ ਜਗਮੀਤ ਸਿੰਘ ਨੇ ਬਸੰਤੀ ਰੰਗ ਦਾ ਦੁਮਾਲਾ ਸਜਾਇਆ ਹੋਇਆ ਸੀ।

ਕੈਨੇਡਾ ਦੀ ਪਾਰਲੀਮੈਂਟ ਵਿਚ ਆਪਣਾ ਪਹਿਲਾ ਬਾਸ਼ਣ ਦਿੰਦਿਆਂ ਉਨ੍ਹਾਂ ਨਿਊਜ਼ੀਲੈਂਡ ਵਿਚ ਮਸਜਿਦਾਂ 'ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਨਿਊਜ਼ੀਲੈਂਡ ਦੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ। ਉਸ ਤੋਂ ਬਾਅਦ ਉਨ੍ਹਾਂ ਆਪਣੇ ਹਲਕੇ ਵਿਚ ਲੋਕਾਂ ਦੇ ਰਹਿਣ ਲਈ ਬਣ ਰਹੇ ਔਖੇ ਹਾਲਤਾਂ ਵੱਲ ਪਾਰਲੀਮੈਂਟ ਦਾ ਧਿਆਨ ਦਵਾਇਆ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲੋਕਾਂ ਦੇ ਰਹਿਣ ਲਈ ਘਰ ਬਣਾਉਣ ਲਈ ਕਿਹਾ। 

ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਪਹਿਲਾਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਫੇਰ ਉਨ੍ਹਾਂ ਦੀ ਸਰਕਾਰ ਵੱਲੋਂ ਗਰੀਬੀ ਖਤਮ ਕਰਨ ਲਈ ਕੀਤੇ ਜਾ ਰਹੇ ਕੰਮਾਂ ਦੇ ਅੰਕੜੇ ਪੇਸ਼ ਕੀਤੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ