ਜਰਮਨੀ 'ਚ ਸਿੱਖ ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਦਾ ਰੋਜਾ ਖੁਲ੍ਹਵਾਉਣ ਲਈ ਉਲੀਕਿਆ ਗਿਆ ਵਿਸ਼ੇਸ਼ ਸਮਾਗਮ

ਜਰਮਨੀ 'ਚ ਸਿੱਖ ਭਾਈਚਾਰੇ ਵੱਲੋਂ ਮੁਸਲਮਾਨ ਭਾਈਚਾਰੇ ਦਾ ਰੋਜਾ ਖੁਲ੍ਹਵਾਉਣ ਲਈ ਉਲੀਕਿਆ ਗਿਆ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ ਟਾਈਮਜ਼
ਫਰੈੰਕਫੋਰਟ:( ਅਰਪਿੰਦਰ ਸਿੰਘ): ਬੀਤੇ ਦਿਨੀਂ ਵਿਦੇਸ਼ੀ ਸਿਟੀ ਕੌਂਸਲ ਫਰੈੰਕਫੋਰਟ ਵੱਲੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਦਾ ਰੋਜ਼ਾ ਖੁਲਵ੍ਹਾਉਣ ਲਈ ਇਕ ਸਮਾਗਮ ਦਾ ਅਯੋਜਨ ਕੀਤਾ ਗਿਆ । ਇਹ ਸਮਾਗਮ ਸ੍ਰੀ ਅਸ਼ਵਨੀ ਤਿਵਾੜੀ ਜੀ ਦੇ ਹੋਟਲ ਗਰੈੰਡ ਐੰਪਾਇਰ ਵਿਚ ਕੀਤਾ ਗਿਆ ਜਿਸ ਦੇ ਖੱਚਾ ਖੱਚ ਭਰੇ ਹਾਲ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਰਾਜਨੀਤਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਤੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ । ਸ੍ਰੀ ਅਸ਼ਵਨੀ ਤਿਵਾੜੀ ਜੀ ਜਿਹੜੇ (stellvertretenden Vorsitzenden der KAV) ਕੇ ਏ ਵੀ ਪਾਰਟੀ ਦੇ ਡਿਪਟੀ ਚੇਅਰਮੈਨ ਵੀ ਹਨ ਤੇ ਹੋਰ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਸਰਗਰਮ ਰਹਿੰਦੇ ਹਨ।

ਉਹਨਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਾਮ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ।ਉਹਨਾਂ ਨੇ ਜਰਮਨ ਦੀਆਂ ਰਾਜਨੀਤਕ ਤੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਨੂੰ ਪੰਜਾਬੀ ਭਾਈਚਾਰੇ ਨਾਲ ਰੂਬਰੂ ਕਰਵਾਇਆ । ਤਿਵਾੜੀ ਜੀ ਹੋਣਾ ਉਚੇਚੇ ਤੌਰ ਤੇ ਆਪਣੀ ਪਾਰਟੀ ਕੇ ਏ ਵੀ ਦੇ ਚੇਅਰਮੈਨ ਜੁਮਾਸ ਮੈਡੋਫ਼ (Jumas Medoff, Vorsitzender der KAV ) ਨੂੰ  ਸਾਰਿਆਂ ਨਾਲ ਰੂਬਰੂ ਕਰਵਾਇਆ। ਸਾਰੇ ਸਿੱਖ ਭਾਈਚਾਰੇ ਨੇ ਉਹਨਾਂ ਨਾਲ ਖੁੱਲ ਕੇ ਵਿਚਾਰਾਂ ਕੀਤੀਆਂ ਤੇ  ਅਗੋਂ ਉਹਨਾਂ ਨੇ ਵੀ ਮਿਹਨਤਕਸ਼ ਪੰਜਾਬੀਆਂ ਦੀ ਭਰਪੂਰ ਪ੍ਰਸੰਸਾ ਕੀਤੀ ।

ਪੰਜਾਬੀ ਭਾਈਚਾਰੇ ਵੱਲੋਂ ਗੁਰਦੁਆਰਾ ਸਿੱਖ ਸੈੰਟਰ ਫਰੈੰਕਫੋਰਟ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਜੀ ਪੰਧੇਰ, ਚੇਅਰਮੈਨ ਸ. ਰੁਲਦਾ ਸਿੰਘ ਜੀ, ਗੁਰੂ ਘਰ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌੰਸਲਰ ਸ. ਨਰਿੰਦਰ ਸਿੰਘ ਜੀ ਘੋਤੜਾ, ਸ. ਅਵਤਾਰ ਸਿੰਘ ਜੀ ਹੁੰਦਲ, ਸ. ਕੇਵਲ ਸਿੰਘ ਜੀ ਨਿਊਯਾਰਕ ਵਾਲੇ, ਸ. ਸੁੱਖਵਿੰਦਰ ਸਿੰਘ ਜੀ ਸਰਾਓ, ਸ੍ਰੀ ਵਿਨੇ ਕੁਮਾਰ ਤੇ  ਅਰਪਿੰਦਰ ਸਿੰਘ ਬਿੱਟੂ ਸ਼ਾਮਲ ਹੋਏ। 

ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਵਾਲ਼ਿਆਂ ਵਿੱਚ ਪੰਜਾਬੀ ਭਾਈਚਾਰੇ ਦੇ ਅਸ਼ਵਨੀ ਕੁਮਾਰ ਆਹਲੂਵਾਲੀਆ ਜੀ “ਬੰਬੇ ਪੈਲਸ” ਵਾਲੇ ਜੋ ਫਰੈੰਕਫੋਰਟ ਪਿਛਲੇ ਚਾਰ ਦਹਾਕਿਆਂ ਤੋਂ ਰੈਸਟੋਰੈੰਟ ਚਲਾ ਰਹੇ ਹਨ ਤੇ ਉੱਘੇ ਕਾਰੋਬਾਰੀ ਹਨ। ਪਿੱਛੋਂ ਜਲੰਧਰ ਜਿਲ੍ਹੇ ਨਾਲ ਸੰਬੰਧਿਤ ਹੱਸਮੁਖ ਦੇ ਸੁਭਾਅ ਦੇ ਮਾਲਕ ਆਹਲੂਵਾਲੀਆ ਸਾਹਿਬ ਖੁੱਲ੍ਹਦਿਲੇ ਪੰਜਾਬੀ ਹਨ ਤੇ ਸਮਾਜ ਸੇਵਾ ਦੇ ਕੰਮਾਂ ਚ, ਵੱਧ ਚੜਕੇ ਹਿੱਸਾ ਲੈਂਦੇ ਹਨ ।ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਵੱਖ ਮੁਲਕਾਂ ਜਿਵੇ ਤੁਰਕੀ, ਮੋਰੋਕੋ, ਅਰਬ, ਯੂਕਰੇਨ ਆਦਿ ਦੇਸ਼ਾਂ ਦੇ ਲੋਕ ਸਾਡੇ ਦਸਤਾਰ ਧਾਰੀ ਸਿੰਘਾਂ ਨਾਲ ਫੋਟੋਆਂ ਖਿੱਚਾਕੇ ਮਾਣ ਮਹਿਸੂਸ ਕਰ ਰਹੇ ਸਨ ।