ਸਿੱਖ ਧਰਮ ਨੂੰ ਰਜਿਸਟਰਡ ਕਰਾਉਣ ਸੰਬੰਧੀ ਇਟਲੀ ਵਿਚ ਹੋਏ ਵਿਚਾਰ ਵਟਾਂਦਰੇ

ਸਿੱਖ ਧਰਮ ਨੂੰ ਰਜਿਸਟਰਡ ਕਰਾਉਣ ਸੰਬੰਧੀ ਇਟਲੀ ਵਿਚ ਹੋਏ ਵਿਚਾਰ ਵਟਾਂਦਰੇ

*ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ  ਜਦੋ ਜਹਿਦ 

ਅੰਮ੍ਰਿਤਸਰ ਟਾਈਮਜ਼

ਮਿਲਾਨ  : ਇਟਲੀ 'ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰੀ ਜਦੋ ਜਹਿਦ ਕੀਤੀ ਜਾ ਰਹੀ ਹੈ ਅਤੇ ਉਸ ਸੰਬੰਧੀ ਪੂਰੀਆਂ ਕਿਰਿਆਵਾਂ ਕਰਵਾਉਣ ਲਈ ਜਿਥੇ ਇਟਲੀ ਵੱਸਦੀਆਂ ਸਿੱਖ ਸੰਗਤਾਂ ਨਾਲ ਵਿਚਾਰ ਵਟਾਂਦਰੇ ਜਾਰੀ ਹਨ ਉਸ ਦੇ ਨਾਲ ਨਾਲ ਇਟਾਲੀਅਨ ਮਨਿਸਟਰੀ ਨਾਲ ਵੀ ਪੂਰਾ ਰਾਬਤਾ ਬਣਾਇਆ ਜਾ ਰਿਹਾ ਹੈ ਤਾਂ ਕਿ ਇਟਾਲੀਅਨ ਮਨਿਸਟਰੀ ਨੂੰ ਭਾਰਤੀ ਸਭਿਆਚਾਰ ਅਤੇ ਸਿੱਖ ਧਰਮ ਬਾਰੇ ਪੂਰਾ ਵਿਸਥਾਰ ਸਹਿਤ ਦੱਸਿਆ ਜਾ ਸਕੇ।ਇਸ ਸੰਬੰਧੀ ਵਿਸ਼ੇਸ਼ ਮੀਟਿੰਗ ਵਰੇਜੇ ਵਿਖੇ ਹੋਈ ਜਿਥੇ ਇਟਲੀ ਦੀ ਲੇਗਾ ਨਾਰਦ ਪਾਰਟੀ ਦੇ 2 ਐਮ ਪੀ ਅਤੇ ਯੂਰਪੀਅਨ ਮੈਂਬਰ ਪਾਰਲੀਮੈਂਟ ਮੌਜੂਦ ਸਨ।ਮੇਤਿਓ ਲੂਈਜੀ ਬਿਆਨਕੀ, ਕਰਲੋਤਾ ਬੋਜੋਲੋ ਸ਼ੋਸ਼ਲ ਮੀਡੀਆ ਮੈਨੇਜਰ, ਲੋਰੇਂਜੋ ਬੈਰਨਸਕੋਨੀ ਸਕੀਮ ਸਲਾਹਕਾਰ, ਗੈਬਰੀਏਲੇ ਤਾਮਾਗਨੀਨੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਵਿੰਦਰਜੀਤ ਸਿੰਘ ਬੱਸੀ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਰਿੰਦਰਜੀਤ ਸਿੰਘ ਪੰਡੌਰੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲ਼ੈਰੋ ਗੁਰੂ ਘਰ ਅਤੇ ਉਪ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਮਸਤਾਨ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੋਮਾਲੰਬਾਰਦੋ, ਹਰਕੀਤ ਸਿੰਘ ਮਾਧੋਝੰਡਾ, ਬਲਕਾਰ ਸਿੰਘ ਵਾਇਸ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫਲ਼ੈਰੋ, ਲਵਪ੍ਰੀਤ ਲੋਧੀ, ਦਲਜੀਤ ਸਿੰਘ ਅਤੇ ਕੁਝ ਹੋਰ ਸਿੰਘ ਵੀ ਸ਼ਾਮਿਲ ਸਨ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਸੰਬੰਧੀ ਵਿਚਾਰ ਹੋਈ ਅਤੇ ਇਸ ਦੇ ਨਾਲ ਹੀ ਹੋਰ ਕਈ ਸਿੱਖ ਮਸਲਿਆਂ ਤੇ ਉਨ੍ਹਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਆਗੂਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਿੰਨੀਆਂ ਵੀ ਗੱਲਾਂ ਤੇ ਵੀਚਾਰਾ ਹੋਈਆਂ ਹਨ ਤੇ ਜਿੰਨੀਆ ਵੀ ਮੁਸ਼ਕਲਾਂ ਹਨ ਉਨ੍ਹਾਂ ਦਾ ਹੱਲ ਕੱਢਣ ਦੀ ਉਹਨਾਂ ਵੱਲੋਂ ਕੋਸ਼ਿਸ਼ ਜਲਦੀ ਤੋਂ ਜਲਦੀ ਕੀਤੀ ਜਾਵੇਗੀ।ਸ. ਬੱਸੀ ਨੇ ਦੱਸਿਆ ਕਿ ਉਹਨਾਂ ਨੂੰ ਆਸ ਹੈ ਕਿ ਉਹ ਇਟਲੀ ਵਿਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੀ ਪ੍ਰਕਿਆ ਨੂੰ ਜਲਦ ਨੇਪੜੇ ਚਾੜ ਲੈਣਗੇ ਕਿਉਂਕਿ ਇਸ ਸੰਬੰਧੀ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਇਟਾਲੀਅਨ ਮਨਿਸਟਰੀ ਨਾਲ ਵੀ ਮੀਟਿੰਗਾ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਬਹੁਤ ਜਲਦੀ ਇੱਕ ਹੋਰ ਮੀਟਿੰਗ ਅਕਤੂਬਰ ਵਿਚ ਫਿਰ ਮਨਿਸਟਰੀ ਦੇ ਉਚ ਕੋਟੀ ਅਧਿਕਾਰੀਆਂ ਨਾਲ ਨਾਰਦ ਇਟਲੀ ਦੇ ਬਰੇਸ਼ੀਆ ਵਿਖੇ ਕੀਤੀ ਜਾਵੇਗੀ।