ਵਿਸ਼ਵ ਤਾਕਤ ਬਣਨ ਦੇ ਸੁਪਨੇ ਦੇਖਦੇ ਭਾਰਤ ਦੀ ਆਰਿਥਕਤਾ ਨੂੰ ਡੂੰਘਾ ਗੋਤਾ; 4.5 ਫੀਸਦੀ 'ਤੇ ਡਿੱਗੀ ਜੀਡੀਪੀ

ਵਿਸ਼ਵ ਤਾਕਤ ਬਣਨ ਦੇ ਸੁਪਨੇ ਦੇਖਦੇ ਭਾਰਤ ਦੀ ਆਰਿਥਕਤਾ ਨੂੰ ਡੂੰਘਾ ਗੋਤਾ; 4.5 ਫੀਸਦੀ 'ਤੇ ਡਿੱਗੀ ਜੀਡੀਪੀ

ਨਵੀਂ ਦਿੱਲੀ: ਦੁਨੀਆ ਦੀ ਵੱਡੀ ਆਰਥਿਕ ਤਾਕਤ ਬਣਨ ਦਾ ਦਾਅਵਾ ਕਰਨ ਵਾਲੇ ਭਾਰਤ ਦੀ ਆਰਿਥਕਤਾ ਦੇ ਸਾਹਮਣੇ ਆਏ ਅੰਕੜਿਆਂ ਤੋਂ ਮੋਦੀ ਦਾ ਇਹ ਸੁਪਨਾ ਟੁੱਟਦਾ ਨਜ਼ਰ ਆ ਰਿਹਾ ਹੈ। ਭਾਰਤ ਦੀ ਸਾਲ 2019-20 ਦੀ ਦੂਜੀ ਤਿਮਾਹੀ ਜੁਲਾਈ-ਸਤੰਬਰ ਲਈ ਸਾਹਮਣੇ ਆਏ ਜੀਡੀਪੀ ਵਿਕਾਸ ਦਰ 4.5 ਫੀਸਦੀ 'ਤੇ ਆਣ ਡਿੱਗੀ ਹੈ। ਇਹ ਅੰਕੜਾ ਪਿਛਲੀਆਂ 26 ਤਿਮਾਹੀਆਂ ਵਿੱਚ ਸਭ ਤੋਂ ਹੇਠਲੇ ਪੱਧਰ ਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਕਾਰਜਕਾਲ 'ਚ ਪਿਛਲੇ ਸਾਢੇ ਪੰਜ ਸਾਲਾਂ 'ਚ ਇਹ ਸਭ ਤੋਂ ਘਟੀਆ ਅੰਕੜਾ ਹੈ। ਇਸ ਤੋਂ ਪਹਿਲਾਂ ਜਨਵਰੀ-ਮਾਰਚ 2012-13 'ਚ ਜੀਡੀਪੀ ਵਿਕਾਸ ਦਰ 4.3 ਫੀਸਦੀ ਦਰਜ ਕੀਤੀ ਗਈ ਸੀ। 

ਦੱਸ ਦਈਏ ਕਿ ਭਾਰਤ ਦੀ ਜੀਡੀਪੀ ਵਿਕਾਸ ਦਰ ਪਿਛਲੀਆਂ 6 ਛਿਮਾਹੀਆਂ ਤੋਂ ਲਗਾਤਾਰ ਹੇਠ ਡਿੱਗ ਰਹੀ ਹੈ। 

ਮਨਮੋਹਨ ਸਿੰਘ ਨੇ ਸਰਕਾਰ 'ਤੇ ਕੀਤਾ ਹਮਲਾ
ਭਾਰਤ ਦੀ ਘਟੀ ਜੀਡੀਪੀ ਵਿਕਾਸ ਦਰ ਬਾਰੇ ਬੋਲਦਿਆਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿਸ਼ਵ ਪੱਧਰ ਦੇ ਨਾਮੀਂ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਵਿਕਾਸ ਦਰ ਦਾ ਇਸ ਪੱਧਰ ਤੱਕ ਡਿਗਣਾ ਬਹੁਤ ਖਤਰਨਾਕ ਰੁਝਾਨ ਹੈ। ਉਹਨਾਂ ਕਿਹਾ ਕਿ ਇਸ ਦਾ ਕਾਰਨ ਉਦਯੋਗ ਜਗਤ 'ਚ ਸਰਕਾਰ ਵਲੋਂ ਫੈਲਾਇਆ ਗਿਆ ਡਰ ਦਾ ਮਾਹੌਲ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।