ਸਮੂਹਿਕ ਬਲਾਤਕਾਰ ਮਗਰੋਂ ਅੱਗ ਲਾ ਕੇ ਸਾੜ੍ਹਿਆ

ਸਮੂਹਿਕ ਬਲਾਤਕਾਰ ਮਗਰੋਂ ਅੱਗ ਲਾ ਕੇ ਸਾੜ੍ਹਿਆ

ਹੈਦਰਾਬਾਦ: "ਪਹਿਲਾਂ ਤੋਂ ਹੀ ਕੁਕਰਮ ਕਰਨ ਦੀ ਤਿਆਰੀ ਕਰੀ ਬੈਠੀ ਬਦਮਾਸ਼ਾਂ ਦੀ ਜੁੰਡਲੀ ਨੇ ਉਸਦੀ ਸਕੂਟਰੀ ਦੇ ਇੱਕ ਟਾਇਰ ਦੀ ਹਵਾ ਕੱਢ ਦਿੱਤੀ ਸੀ। ਟੋਲ-ਪਲਾਜ਼ੇ 'ਤੇ ਖੜ੍ਹੀ ਆਪਣੀ ਸਕੂਟਰੀ ਕੋਲ ਜਦੋਂ ਉਹ ਪਹੁੰਚੀ ਤਾਂ ਇਸ ਬਦਮਾਸ਼ਾਂ ਦੇ ਟੋਲੇ ਚੋਂ 2 ਉਸਦੀ ਮਦਦ ਲਈ ਅੱਗੇ ਆਏ। ਮੁਸੀਬਤ ਦੀ ਮਾਰੀ ਨੇ ਉਹਨਾਂ ਦੀ ਮਦਦ ਪ੍ਰਵਾਨ ਕਰ ਲਈ ਪਰ ਉਹਨਾਂ ਉਸ ਨੂੰ ਮਦਦ ਦੇ ਬਹਾਨੇ ਅਗਵਾ ਕਰ ਲਿਆ ਤੇ ਉਸਨੂੰ ਇੱਕ ਸੁੰਨਸਾਨ ਥਾਂ 'ਤੇ ਲਿਜਾ ਉਸ ਨਾਲ ਕੁਕਰਮ ਕੀਤਾ। ਸਮੂਹਿਕ ਬਲਾਤਕਾਰ ਦੀ ਪੀੜ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਜ਼ਾਲਮਾਂ ਨੇ ਵਹਿਸ਼ੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਉਸ ਨੂੰ ਉੱਥੇ ਹੀ ਅੱਗ ਲਾ ਕੇ ਸਾੜ੍ਹ ਦਿੱਤਾ।"

ਇਹ ਕਹਾਣੀ ਪੁਲਿਸ ਵੱਲੋਂ ਗ੍ਰਿਫਤਾਰ ਚਾਰ ਦੋਸ਼ੀਆਂ ਦੇ ਬਿਆਨਾਂ ਦਾ ਨਿਚੋੜ ਹੈ ਜਿਹਨਾਂ ਨੂੰ 27 ਸਾਲਾ ਪਸ਼ੂਆਂ ਦੀ ਡਾਕਟਰ ਨਾਲ ਬਲਾਤਾਕਰ ਕਰਕੇ ਕਤਲ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। 

ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ 20 ਤੋਂ 25 ਸਾਲ ਉਮਰ ਦੇ ਨੌਜਵਾਨ ਹਨ। ਇਹਨਾਂ ਚਾਰਾਂ ਖਿਲਾਫ ਆਈਪੀਸੀ ਦੀ ਧਾਰਾ 302 (ਕਤਲ), 375 (ਬਲਾਤਕਾਰ) ਅਤੇ 362 (ਅਗਵਾ) ਅਧੀਨ ਮਾਮਲਾ ਦਰਜ ਕੀਤਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।