ਦੁਨੀਆਂ ਦੇ ਲੀਡਰਾਂ ਵਿੱਚ ਮੋਦੀ ਦੀ ਰੇਟਿੰਗ ਡਿੱਗੀ
ਕਰੋਨਾ ਮਾਹਮਾਰੀ ਦੀ ਦੂਜੀ ਲਹਿਰ ਤੇ ਕਾਬੂ ਨਾਂ ਪਾਉਣ ਕਾਰਣ ਭਾਰਤੀ ਪ੍ਰਧਾਨ ਮੰਤਰੀ ਦੀ ਦੁਨੀਆਂ ਦੇ ਲੀਡਰਾਂ ਵਿੱਚ ਰੇਟਿੰਗ 20% ਡਿੱਗਪਈ ਹੈ। ਮੋਰਨਿੰਗ ਕਨਸਲਟ ਨਾਮੀ ਸੰਸਥਾ ਨੇ ਅੰਕੜੇ ਦਿੰਦੇ ਹੋਏ ਕਿਹਾ ਹੈ ਕਿ ਇਸ ਸਾਲ ਜਨਵਰੀ ਤੋਂ ਬਾਅਦ ਮੋਦੀ ਦੀ ਰੇਟਿੰਗ 20% ਅਤੇ ਸਿਰਫ ਇਸ ਮਹੀਨੇ ਮਈ ਵਿੱਚ 30% ਡਿੱਗ ਪਈ ਹੈ।
ਫੋਕਸ ਚੈਨਲ ਦੀ ਖ਼ਬਰ ਅਨੁਸਾਰ ਭਾਰਤ ਕੋਰੋਨਾ ਦੇ ਜਿੰਨੇ ਕੇਸਾਂ ਦੀ ਗਿਣਤੀ ਸਰਕਾਰੀ ਤੌਰ ਤੇ ਜਾਰੀ ਕਰ ਰਿਹਾ ਹੈ ਅਸਲ ਵਿੱਚ ਕੇਸਉਸਤੋਂ 10 ਗੁਣਾ ਜ਼ਿਆਦਾ ਹਨ। ਟਰਾਂਟੋ ਯੂਨੀਵਰਸਿਟੀ ਦੇ ਡਾਕਟਰ ਪ੍ਰਭਾਤ ਝਾਅ ਨੇ ਵੀ ਇਸਦੀ ਪੁਸ਼ਟੀ ਕਰਦੇ ਕਿਹਾ ਕਿ ਜੇ ਇੱਕ ਘਰਵਿੱਚ ਇੱਕ ਵਿਅਕਤੀ ਦੇ ਟੈਸਟ ਵਿੱਚ ਕਰੋਨਾ ਨਿੱਕਲ ਆਉਂਦਾ ਹੈ ਤਾਂ ਬਾਕੀ ਦੇ ਕਰਾਉਂਦੇ ਹੀ ਨਹੀਂ ਕਿਉਂ ਕਿ ਉਹ ਸਮਝਦੇ ਹਨ ਕਿ ਸਾਨੂੰ ਸੱਭਨੂੰ ਹੀ ਹੋਇਆ ਹੈ ਅਤੇ ਇਹ ਗੱਲ ਕਾਫ਼ੀ ਠੀਕ ਵੀ ਹੈ।
ਭਾਰਤ ਇੱਕ ਮਰੀਜ਼ ਦੇ ਪੂਰੇ ਟੈਸਟ ਵੀ ਨਹੀਂ ਕਰ ਰਿਹਾ। ਅਵਰ ਵਰਲਡ ਇੰਨਾ ਡੈਟਾ ਮੁਤਾਬਕ ਭਾਰਤ ਮਰੀਜ਼ ਦੇ ਸਿਰਫ 5 ਟੈਸਟ ਕਰ ਰਿਹਾਹੈ, ਅਮਰੀਕਾ 17 ਅਤੇ ਫਿਨਲੈਂਡ 57 ਟੈਸਟ ਕਰ ਰਿਹਾ ਹੈ। ਜਦੋਂ ਮਰੀਜ਼ ਕਰੋਨਾ ਟੈਸਟ ਕਰਾਉਣ ਜਾਂਦਾ ਹੈ ਤਾਂ ਉਸਦੇ ਟੈਸਟ ਦੇ ਅੱਗੇ ਲੈਬਵਿੱਚ ਘੱਟੋ-ਘੱਟ 17 ਟੈਸਟ ਹੋਣੇ ਜ਼ਰੂਰੀ ਹਨ। ਦਾ ਗਾਰਡੀਅਨ ਵਿੱਚ ਅੰਕਿਤਾ ਰਾਉ ਨੇ ਕਿਹਾ ਹੈ ਕਿ ਭਾਰਤ ਕਰੋਨਾ ਮਾਹਮਾਰੀ ਬਾਰੇ ਅੰਕੜੇਅਤੇ ਰੋਕਥਾਮ ਦੇ ਉਪਾਅ ਬਾਰੇ ਲਕੋ ਰੱਖ ਰਿਹਾ ਹੈ ਜਿਸਦਾ ਨੁਕਸਾਨ ਸਾਰੀ ਦੁਨੀਆ ਨੂੰ ਹੋਣ ਵਾਲਾ ਹੈ। ਭਾਰਤ ਦਾ ਮੈਡੀਕਲ ਸਿਸਟਮ ਪੂਰਾਨਸ਼ਟ ਤੇ ਭਰਿਸ਼ਟ ਹੋ ਚੁੱਕਿਆ ਹੈ। ਇੱਕ ਅਨੁਮਾਨ ਅਨੁਸਾਰ ਅਗਸਤ ਤੱਕ ਇਸਤੇ ਕਾਬੂ ਪੈਣ ਦੇ ਅਸਾਰ ਹਨ।
Comments (0)