ਡਾ.ਐਸ.ਪੀ.ਸਿੰਘ ਉਬਰਾਏ ਵਲੋਂ ਭਾਰਤ ਦੀ ਮਦਦ ਦਾ ਐਲਾਨ 

ਡਾ.ਐਸ.ਪੀ.ਸਿੰਘ ਉਬਰਾਏ ਵਲੋਂ ਭਾਰਤ ਦੀ ਮਦਦ ਦਾ ਐਲਾਨ 

 ਆਕਸੀਜਨ ਪਲਾਂਟ ਲਾਉਣ 'ਚ ਕੈਪਟਨ ਸਰਕਾਰ ਬਣਾਵੇ ਯੋਜਨਾ, ਅੱਧਾ ਖ਼ਰਚਾ ਚੁੱਕਣ ਲਈ ਤਿਆਰ

ਏ ਟੀ  ਬਿਊਰੋ

ਪਟਿਆਲਾ : ਔਖ ਦੀ ਘੜੀ ਚ ਇਕ ਵਾਰ ਫਿਰ ਸਰਬਤ ਦਾ ਭਲਾ ਟਰਸਟ ਨੇ ਮਦਦ ਲਈ ਹੱਥ ਅੱਗੇ ਵਧਾਇਆ ਹੈ। ਟਰਸਟ ਨੇ ਪੰਜਾਬ ਸਰਕਾਰ ਨੂੰ ਨਵੇਂ ਆਕਸੀਜਨ ਪਲਾਂਟ ਲਗਾਊਣ ਚ ਆਪਣੇ ਵਲੋਂ ਅੱਧਾ ਖਰਚਾ ਚੁੱਕਣ ਦਾ ਭਰੋਸਾ ਦਿੱਤਾ ਹੈ। ਟਰਸਟ ਮੁਖੀ ਡਾ.ਐਸ ਪੀ ਉਬਰਾਏ ਨੇ ਮੁੱਖ ਮੰਤਰੀ ਨੂੰ ਟਵੀਟ ਕਰ ਕੇ ਕਿਹਾ ਹੈ ਕਿ ਸਰਕਾਰ ਪੰਜਾਬ ਵਿਚ ਨਵੇਂ ਆਕਸੀਜਨ ਪਲਾਂਟ ਬਣਾਉਣ ਦੀ ਯੋਜਨਾ ਤੇ ਕੰਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਘੱਟੋ ਘੱਟ 10 ਨਵੇਂ ਸਰਕਾਰੀ ਪਲਾਂਟ ਦਾ ਖਰਚਾ ਟਰਸਟ ਵਲੋਂ ਚੁੱਕਣ ਦਾ ਵਾਅਦਾ ਕੀਤਾ।