ਰਾਮ ਮੰਦਰ ਦਾ ਉਦਘਾਟਨ ਭਾਰਤ ਵਿੱਚ ਬਹੁਗਿਣਤੀਵਾਦ ਵਧਣ ਦਾ ਸੰਕੇਤ :ਪਾਕਿਸਤਾਨ

ਰਾਮ ਮੰਦਰ ਦਾ ਉਦਘਾਟਨ ਭਾਰਤ ਵਿੱਚ ਬਹੁਗਿਣਤੀਵਾਦ ਵਧਣ ਦਾ ਸੰਕੇਤ :ਪਾਕਿਸਤਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਇਸਲਾਮਾਬਾਦ: ਪਾਕਿਸਤਾਨ ਨੇ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨ ਭਾਰਤ ਵਿੱਚ ਬਹੁਗਿਣਤੀਵਾਦ ਵਧਣ ਦਾ ਸੰਕੇਤ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕਰਵਾਏ ਗਏ ਰਾਮ ਮੰਦਰ ਸਮਾਗਮ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਮੁਸਲਮਾਨਾਂ ਨੂੰ ਸਮਾਜਿਕ, ਆਰਥਿਕ ਤੇ ਸਿਆਸੀ ਤੌਰ ’ਤੇ ਹਾਸ਼ੀਏ ’ਤੇ ਧੱਕਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਦਾ ਇੱਕ ਅਹਿਮ ਹਿੱਸਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ’ਚ ਹਿੰਦੁਤਵ ਦੀ ਵਿਚਾਰਧਾਰਾ ਦਾ ਵਧਦਾ ਜ਼ੋਰ ਧਾਰਮਿਕ ਸਦਭਾਵਨਾ ਤੇ ਖੇਤਰੀ ਸ਼ਾਂਤੀ ਲਈ ਗੰਭੀਰ ਖਤਰਾ ਹੈ।