ਉਤਪਾਦਾਂ ’ਵਿਚ ਮੌਜੂਦ ਰਸਾਇਣ ਔਰਤਾਂ ’ਵਿਚ ਟਿਊਮਰ ਲਈ ਹੋ ਸਕਦੇ ਹਨ ਜ਼ਿੰਮੇਵਾਰ

ਉਤਪਾਦਾਂ ’ਵਿਚ ਮੌਜੂਦ ਰਸਾਇਣ ਔਰਤਾਂ ’ਵਿਚ ਟਿਊਮਰ ਲਈ ਹੋ ਸਕਦੇ ਹਨ ਜ਼ਿੰਮੇਵਾਰ

ਅਮਰੀਕੀ ਵਿਗਿਆਨੀਆਂ  ਨੇ ਕੀਤਾ ਦਾਅਵਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ : ਜ਼ਿਆਦਾਤਰ ਉਤਪਾਦਾਂ ’ਵਿਚ ਮੌਜੂਦ ਨੁਕਸਾਨਦਾਇਕ ਰਸਾਇਣ ਐਨਵਾਇਰਮੈਂਟਲ ਥੈਲੇਟਸ ਟਿਸ਼ੂ ਫਾਈਬ੍ਰਾਏਡਸ ਦੇ ਵਿਕਾਸ ਲਈ ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਨੂੰ ਔਰਤਾਂ ਦੇ ਆਮ ਟਿਊਮਰ ਦੇ ਰੂਪ ’ਵਿਚ ਜਾਣਿਆ ਜਾਂਦਾ ਹੈ। ਅਮਰੀਕੀ ਖੋਜੀਆਂ ਦਾ ਦਾਅਵਾ ਹੈ ਕਿ ਨਿਰਮਾਤਾ ਵੱਡੀ ਗਿਣਤੀ ’ਵਿਚ ਸਨਅਤੀ ਤੇ ਕੰਜ਼ਿਊਮਰ ਉਤਪਾਦਾਂ ਦੇ ਨਿਰਮਾਣ ’ਚ ਐਨਵਾਇਰਮੈਂਟਲ ਥੈਲੇਟਸ ਦੀ ਵਰਤੋਂ ਕਰਦੇ ਹਨ। ਇਹ ਨੁਕਸਾਨਦਾਇਕ ਰਸਾਇਣ ਮੈਡੀਕਲ ਸਮੱਗਰੀ ਤੇ ਖਾਣ-ਪੀਣ ਦੀਆਂ ਚੀਜ਼ਾਂ ’ਵਿਚ ਵੀ ਪਾਏ ਗਏ ਹਨ। ਥੈਲੇਟਸ ਨੂੰ ਜ਼ਹਿਰੀਲਾ ਮੰਨਿਆ ਗਿਆ ਹੈ, ਪਰ ਫ਼ਿਲਹਾਲ ਅਮਰੀਕਾ ਸਮੇਤ ਕਈ ਦੇਸ਼ਾਂ ’ਵਿਚ ਇਸ ਦੀ ਵਰਤੋਂ ’ਤੇ ਪਾਬੰਦੀ ਨਹੀਂ ਹੈ। ਅਮਰੀਕਾ ਸਥਿਤ ਨਾਰਥ ਵੈਸਟਰਨ ਯੂਨੀਵਰਸਿਟੀ ਫੀਨਬਰਗ ਸਕੂਲ ਆਫ ਮੈਡੀਸਨ ਨਾਲ ਜੁਡ਼ੇ ਅਧਿਐਨ ਦੇ ਲੇਖਕ ਸਰਦਾਰ ਬੁਲੂਨ ਨੇ ਕਿਹਾ, ‘ਇਹ ਜ਼ਹਿਰੀਲੇ ਪ੍ਰਦੂਸ਼ਿਤ ਤੱਤ ਹਰ ਥਾਂ ਹਨ। ਇਨ੍ਹਾਂ ’ਵਿਚ ਖ਼ੁਰਾਕੀ ਪੈਕੇਜਿੰਗ, ਬਾਲ ਤੇ ਮੇਕਅਪ ਉਤਪਾਦ ਆਦਿ ਸ਼ਾਮਲ ਹਨ। ਇਨ੍ਹਾਂ ਦੀ ਵਰਤੋਂ ’ਤੇ ਪਾਬੰਦੀ ਨਹੀਂ ਹੈ... ਇਹ ਖਾਸ ਤੌਰ ’ਤੇ ਮਨੁੱਖੀ ਟਿਸ਼ੂਜ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ।’