ਸਿੱਖ ਪੰਚਾਇਤ ਨੇ ਹੜ੍ਹ ਪੀੜਤਾਂ ਲਈ ਦਿੱਤੇ 31000 ਡਾਲਰ

ਸਿੱਖ ਪੰਚਾਇਤ ਨੇ ਹੜ੍ਹ ਪੀੜਤਾਂ ਲਈ ਦਿੱਤੇ 31000 ਡਾਲਰ

ਫਰੀਮਾਂਟ: ਪੰਜਾਬ ਵਿੱਚ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਮਦਦ ਲਈ ਸਿੱਖ ਪੰਚਾਇਤ ਨੇ ਗੁਰਦੂਆਰਾ ਸਾਹਿਬ ਫਰੀਮਾਂਟ ਦੀ ਸੰਗਤ ਤੋਂ 31,000 ਡਾਲਰ ਦੀ ਸੇਵਾ ਖਾਲਸਾ ਏਡ ਰਾਹੀਂ ਭੇਜਣ ਦਾ ਫੈਸਲਾ ਕੀਤਾ ਹੈ।

ਸਿੱਖ ਪੰਚਾਇਤ ਦੇ ਬੁਲਾਰੇ ਭਾਈ ਜਸਦੇਵ ਸਿੰਘ ਨੇ ਕਿਹਾ ਕਿ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਦਿੱਤੀ ਮਾਇਆ ਲਈ ਉਹ ਫਰੀਮਾਂਟ ਸੰਗਤ ਦਾ ਧੰਨਵਾਦ ਕਰਦੇ ਹਨ ਅਤੇ ਖਾਲਸਾ ਏਡ ਵੱਲੋਂ ਸਮੇਂ ਸਮੇਂ ਕੀਤੇ ਉਪਰਾਲੇ ਦੀ ਉਹ ਸ਼ਲਾਘਾ ਕਰਦੇ ਹਨ।

ਉਹਨਾਂ ਨੇ ਹਰ ਮਾਈ ਭਾਈ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਿੰਡ ਜਾ ਇਲਾਕੇ ਵਿੱਚਲੇ ਹੜ੍ਹ ਪੀੜਤਾਂ ਦੀ ਸਿੱਧੇ ਤੌਰ ਤੇ ਜਾਂ ਖਾਲਸਾ ਏਡ ਰਾਹੀਂ ਜ਼ਰੂਰ ਮਦਦ ਕਰਨ।