ਹਰਿਆਣਾ ਵਿੱਚ ਭਾਜਪਾ-ਜੇਜੇਪੀ ਪਾਰਟੀ ਮਿਲ ਕੇ ਬਣਾਉਣਗੇ ਸਰਕਾਰ

ਹਰਿਆਣਾ ਵਿੱਚ ਭਾਜਪਾ-ਜੇਜੇਪੀ ਪਾਰਟੀ ਮਿਲ ਕੇ ਬਣਾਉਣਗੇ ਸਰਕਾਰ

ਨਵੀਂ ਦਿੱਲੀ: ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਪਾਰਟੀ ਨੇ ਮਿਲ ਕੇ ਸਰਕਾਰ ਬਣਾਉਣ ਦਾ ਐਲਾਨ ਕੀਤਾ ਹੈ। ਜੇਜੇਪੀ ਨੂੰ ਉੱਪ-ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇਗਾ। 

ਇਸ ਗਠਜੋੜ ਦਾ ਐਲਾਨ ਭਾਜਪਾ ਮੁਖੀ ਅਮਿਤ ਸ਼ਾਹ ਵੱਲੋਂ ਬੀਤੀ ਰਾਤ ਜੇਜੇਪੀ ਦੇ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ। 

ਜੇਜੇਪੀ ਆਗੂ ਦੁਸ਼ਿਅੰਤ ਚੌਟਾਲਾ ਨੇ ਇਸ ਗਠਜੋੜ ਬਾਰੇ ਕਿਹਾ, "ਦੇਵੀ ਲਾਲ (ਦੁਸ਼ਿਅੰਤ ਦੇ ਦਾਦਾ) ਜੀ ਨੇ ਸੰਘ ਨਾਲ ਮਿਲ ਕੇ ਕੰਮ ਕੀਤਾ ਸੀ। ਦੋਵਾਂ ਧਿਰਾਂ ਦੇ ਆਗੂ ਵੱਖ-ਵੱਖ ਸਮਿਆਂ 'ਤੇ ਮਿਲ ਕੇ ਕੰਮ ਕਰਦੇ ਰਹੇ ਹਨ ਅਤੇ ਹੁਣ ਅਸੀਂ ਫੇਰ ਮਿਲ ਕੇ ਕੰਮ ਕਰਾਂਗੇ।" 

ਦੱਸ ਦਈਏ ਕਿ ਚੌਟਾਲਾ ਪਰਿਵਾਰ 2004 ਵਿੱਚ ਸੱਤਾ ਹਾਰਨ ਮਗਰੋਂ 15 ਸਾਲ ਬਾਅਦ ਸੱਤਾ ਦਾ ਹਿੱਸਾ ਬਣ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।