ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਨੇ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸ਼ਹੀਦੀ ਸਮਾਗਮ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਨੇ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸ਼ਹੀਦੀ ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੇ ਸਤਿਕਾਰ ਲਈ ਸ਼ਹਾਦਤ ਦਾ ਜਾਮ ਪੀ ਗਏ ਨਕੋਦਰ ਸਾਕੇ ਦੇ ਸ਼ਹੀਦ ਭਾਈ ਹਰਮਿੰਦਰ ਸਿੰਘ ਚਲੌਪਰ, ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਦੇ 38 ਵੇਂ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਏ ਗਏ ਤੇ ਦੀਵਾਨ ਸਜਾਏ ਗਏ ਜਿਸ ਵਿੱਚ ਬੱਚਿਆਂ ਤੇ ਭਾਈ ਗੁਰਨਿਸ਼ਾਨ ਸਿੰਘ ਪੱਟੀ ਦੇ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਤੇ ਦੇਸ਼ ਪੰਜਾਬ ਤੋ ਪੰਹੁਚੇ ਗਿਆਨੀ ਰਾਵਲ ਸਿੰਘ ਬੂਲੇਵਾਲ ਦੇ ਢਾਡੀ ਜਥੇ ਨੇ ਨਕੋਦਰ ਸਾਕੇ ਦਾ ਪ੍ਰਸੰਗ ਤੇ ਢਾਡੀ ਵਾਰਾਂ ਸਰਵਣ ਕਰਾਕੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ ਸਟੇਜ ਦੀ ਸੇਵਾ ਨਿਭਾਉਂਦਿਆਂ ਭਾਈ ਗੁਰਚਰਨ ਸਿੰਘ ਗੁਰਾਇਆ ਤੇ ਭਾਈ ਗੁਰਦਿਆਲ ਸਿੰਘ ਲਾਲੀ ਨੇ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦਿਆਂ ਹੋਇਆਂ ਇਸ ਸਾਕੇ ਤੇ ਇਹਨਾਂ ਸ਼ਹੀਦ ਸਿੰਘਾਂ ਨਾਲ ਫੈਡਰੇਸ਼ਨ ਵਿੱਚ ਰਹਿੰਦਿਆਂ ਹੋਇਆਂ ਨਿਭਾਈਆਂ ਸੇਵਾਵਾ ਦੇ ਉਹਨਾਂ ਪਲਾ ਨੂੰ ਯਾਦ ਕਰਦਿਆਂ ਹੋਇਆਂ ਕਿਹਾ ਕਿ 2 ਫਰਵਰੀ 1986 ਨੂੰ ਨਕੋਦਰ ਵਿੱਚ ਪੰਥ ਦੋਖੀਆਂ ਵੱਲੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਗਾਕੇ ਕੀਤੀ ਘੋਰ ਬੇਅਦਬੀ ਦੇ ਖ਼ਿਲਾਫ਼ ਸਿੱਖ ਸੰਗਤਾਂ ਵੱਲੋ ਦੋਸ਼ੀਆਂ ਦੀ ਗਿਰਫਤਾਰੀ ਦੀ ਮੰਗ ਕਰਦਿਆਂ ਕੀਤੇ ਜਾ ਰਹੇ ਰੋਸ ਮਾਰਚ ਤੇ 4 ਫਰਵਰੀ 1986 ਨੂੰ ਬਰਨਾਲੇ ਦੀ ਅਖੌਤੀ ਅਕਾਲੀ ਸਰਕਾਰ ਦੀਆਂ ਪੁਲਿਸ ਫੋਰਸਾਂ ਵੱਲੋ ਗੋਲੀ ਚਲਾ ਕੇ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਚਾਰ ਨੌਜਵਾਨਾਂ ਭਾਈ ਹਰਮਿੰਦਰ ਸਿੰਘ ਚਲੌਪਰ, ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਲਮਣ ਸਿੰਘ ਗੋਰਸੀਆਂ ਨੂੰ ਸ਼ਹੀਦ ਕਰ ਦਿੱਤਾ ਤੇ ਦਰਜਨਾਂ ਨੂੰ ਜ਼ਖਮੀ ਕੀਤਾ ਗਿਆ ਤੇ 38 ਸਾਲ ਬੀਤਣ ਦੇ ਬਾਅਦ ਵੀ ਜਸਟਿਸ ਗੁਰਨਾਮ ਸਿੰਘ ਦੀ ਜਾਂਚ ਰਿਪੋਰਟ ਅੱਜ ਤੱਕ ਜਨਤਕ ਨਹੀਂ ਕੀਤੀ ਗਈ ਸੋ ਸਰਕਾਰਾਂ ਤੋਂ ਸਿੱਖਾਂ ਨੂੰ ਕਿਸੇ ਇਨਸਾਫ਼ ਦੀ ਆਸ ਨਹੀਂ ਰੱਖਣੀ ਚਾਹੀਦੀ ਸਿੱਖ ਇਨਸਾਫ਼ ਮੰਗਣ ਦੀ ਬਜਾਏ ਇਨਸਾਫ਼ ਕਰਨ ਵਾਲੇ ਬਣਨ ਇਹ ਤਾਹੀ ਸੰਭਵ ਹੋਵੇਗਾ ਜੇਕਰ ਸਿੱਖ ਕੌਮ ਦਾ ਆਪਣਾ ਰਾਜ ਭਾਗ ਅਜ਼ਾਦ ਦੇਸ਼ ਖਾਲਿਸਤਾਨ ਹੋਵੇਗਾ ਨਹੀਂ ਤਾਂ ਇਹ ਸਾਕੇ ਸਿੱਖ ਦਿਸਣ ਜਾਂ ਕਹਾਉਣ ਵਾਲੀਆਂ ਸਰਕਾਰਾਂ 78 ਦਾ ਸਾਕਾ ਨਕੋਦਰ ਦਾ ਸਾਕਾ ਬਰਗਾੜੀ ਦਾ ਇਹ ਬਰਨਾਲੇ ਬਾਦਲ ਦੇ ਰਾਜ ਵਿੱਚ ਹੀ ਵਾਪਰੇ ਹਨ ਜਿਹਨਾ ਦਾ ਇਨਸਾਫ਼ ਬਾਦਲ, ਕੈਪਟਨ, ਭਗਵੰਤ ਮਾਨ ਜਾ ਦਿੱਲ਼ੀ ਹਕੂਮਤ ਦੇ ਅਸ਼ੀਰਵਾਦ ਨਾਲ ਬਣੇ ਪੰਜਾਬ ਦੇ ਸੂਬੇਦਾਰ ਤੋ ਆਸ ਰੱਖਣੀ ਹੀ ਮਾਨਸਿਕ ਤੇ ਬੌਧਿਕ ਕੰਗਾਲੀ ਦੀ ਨਿਸ਼ਾਨੀ ਹੈ ਸੋ ਇਹਨਾਂ ਮਹਾਨ ਕੁਰਬਾਨੀਆਂ ਦਾ ਇੱਕੋ ਇੱਕ ਹੱਲ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਹੈ ਅੰਤ ਵਿੱਚ ਭਾਈ ਬਲਕਾਰ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦਿਆਂ ਹੋਇਆਂ ਸੰਗਤਾਂ ਤੇ ਜਥੇ ਦਾ ਧੰਨਵਾਦ ਕੀਤਾ ਤੇ ਗੁਰਦੁਆਰਾ ਸਾਹਿਬ ਜੀ ਗ੍ਰੰਥੀ ਸਾਹਿਬਾਨ ਜਥੇ ਦਾ ਸਨਮਾਨ ਕੀਤਾ ਗਿਆ ।