ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਸੂਬੇ ਦੀ ਅਸੈਂਬਲੀ ਵਿਚ ਮੈਂਬਰ ਚੁਣੇ ਗਏ ਗੁਰਦੀਪ ਸਿੰਘ

ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਸੂਬੇ ਦੀ ਅਸੈਂਬਲੀ ਵਿਚ ਮੈਂਬਰ ਚੁਣੇ ਗਏ ਗੁਰਦੀਪ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਤਹਿਰੀਕ-ਏ- ਇਨਸਾਫ਼ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਨੇ ਖੈਬਰ-ਪਖ਼ਤੂਨਵਾ ਸੂਬੇ ਵਿੱਚ ਬੁੱਧਵਾਰ ਨੂੰ ਹੋਈਆਂ ਸੈਨੇਟ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕੁੱਲ 145 ਵੋਟਾਂ ਵਿਚੋਂ 103 ਵੋਟਾਂ ਹਾਸਲ ਕੀਤੀਆਂ। ਉਹ ਖੈਬਰ ਪਖ਼ਤੂਨਵਾ ਸੂਬੇ ਦੇ ਪਹਿਲੇ ਦਸਤਾਰਧਾਰੀ ਸਿੱਖ ਸੈਨੇਟ ਮੈਂਬਰ ਬਣੇ ਹਨ। 

ਉਹਨਾਂ ਦੀ ਇਹ ਚੋਣ ਅਸੈਂਬਲੀ ਦੀ ਘੱਟਗਿਣਤੀ ਸੀਟ ਲਈ ਹੋਈ ਹੈ। ਉਹਨਾਂ ਨਾਲ ਜਮਾਇਤ ਉਲੇਮਾ-ਏ ਇਸਲਾਮ (ਫਜ਼ਲੂਰ) ਦੇ ਉਮੀਦਵਾਰ ਰਣਜੀਤ ਸਿੰਘ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਦਾ ਮੁਕਾਬਲਾ ਸੀ।