ਪੰਜਾਬ ਦਾ ਪੁਨਰਗਠਨ

ਪੰਜਾਬ ਦਾ ਪੁਨਰਗਠਨ

1 ਨਵੰਬਰ ‘ਤੇ ਵਿਸ਼ੇਸ

ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਿਸਨੇ ਕੀਤੀ ਸੀ?-ਮਾਸਟਰ ਤਾਰਾ ਸਿੰਘ ਤੇ ਸ.ਹੁਕਮ ਸਿੰਘ


2. ਪੰਜਾਬੀ ਸੂਬੇ ਦੀ ਮੰਗ ਸਭ ਤੋਂ ਪਹਿਲਾ ਕਦੋਂ ਕੀਤੀ ਗਈ?-1949
3. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ?-22 ਦਸੰਬਰ 1953
4. ਰਾਜਾਂ ਦੇ ਪੁਨਰਗਠਨ ਸੰਬੰਧੀ ਕਮਿਸ਼ਨ ਨੇ ਆਪਣੀ ਰਿਪੋਰਟ ਕਦੋਂ ਦਿੱਤੀ -1955
5. 1953 ਵਿੱਚ ਜ਼ਿਲ੍ਹਿਆ ਦੀ ਗਿਣਤੀ ਕਿੰਨ੍ਹੀ ਕਰ ਦਿੱਤੀ ਸੀ ?-ਪੰਜ
6. ਸੰਗਰੂਰ ਅਤੇ ਪਟਿਆਲ਼ਾ ਵਿੱਚ ਕਿਸਨੂੰ ਸ਼ਾਮਿਲ ਕਰ ਦਿੱਤਾ ਗਿਆ ਸੀ?-ਬਰਨਾਲਾ ਨੂੰ ਸੰਗਰੂਰ ਵਿੱਚ ਅਤੇ ਕੋਹਿਸਤਾਨ ਅਤੇ ਫ਼ਤਿਹਗੜ੍ਹ ਨੂੰ ਪਟਿਆਲਾ ਵਿੱਚ ਸ਼ਾਮਿਲ ਕਰ ਦਿੱਤਾ ਗਿਆ
7. ਪੰਜਾਬ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਕੀ ਹੈ ?-ਪੰਜਾਬ ਦਾ ਅਕਸ਼ਾਂਸ਼ੀ ਵਿਸਥਾਰ 29°30′ ਤੋਂ ਲੈ ਕੇ 32°33′ ਉੱਤਰ ਤਕ ਅਤੇ ਦੇਸ਼ਾਂਤਰੀ ਵਿਸਥਾਰ 739, 55′ ਪੂਰਬ ਤੋਂ 76°50′ ਪੂਰਬ ਤਕ ਹੈ ।
8. ਕਦੋਂ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ -1956
9. 1956 ਵਿੱਚ ਰਾਜਾਂ ਦਾ ਪੁਨਰਗਠਨ ਕਰਕੇ ਕਿਹੜੇ ਪ੍ਰਾਂਤ ਨੂੰ ਖਤਮ ਕਰਕੇ ਪੰਜਾਬ ਵਿੱਚ ਮਿਲਾ ਦਿੱਤਾ ਗਿਆ ?- ਪੈਪਸੂ ਪ੍ਰਾਂਤ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ
10. 1951 ਦੀ ਜਨਗਣਨਾ ਸਮੇ ਪ੍ਰਾਂਤ ਦੀ ਜਨਸੰਖਿਆ ਕਿੰਨੀ ਸੀ ?-3,493,685
11. ਉਸ ਸਮੇਂ ਪ੍ਰਾਂਤ ਦੀ ਸ਼ਹਿਰੀ ਅਬਾਦੀ ਅਤੇ ਵੱਸੋਂ ਦੀ ਸੰਘਣਤਾ ਕਿੰਨੀ ਸੀ?-19% ਸ਼ਹਿਰੀ ਆਬਾਦੀ ਅਤੇ ਵਸੋਂ ਦੀ ਸੰਘਣਤਾ 133 ਪ੍ਰਤੀ ਵਰਗਕਿਲੋਮੀਟਰ ਸੀ
12. ਪਹਿਲੀ ਪੰਜਾਬ ਸੂਬਾ ਕਾਨਫਰੰਸ ਕਿੱਥੇ ਆਯੋਜਿਤ ਕੀਤੀ ਗਈ ?-ਸ੍ਰੀ ਅੰਮ੍ਰਿਤਸਰ ਸਾਹਿਬ
13. ਪਹਿਲੀ ਉਲੀਕੀ ਗਈ ਪੰਜਾਬੀ ਸੂਬਾ ਯੋਜਨਾ ਦਾ ਐਲਾਨ ਕਿਸਨੇ ਕੀਤਾ ਸੀ?-ਮਾਸਟਰ ਤਾਰਾ ਸਿੰਘ ਤੇ ਸੰਤ ਫ਼ਤਿਹ ਸਿੰਘ
14. 1960 ਈ. ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਮਾਸਟਰ ਤਾਰਾ ਸਿੰਘ ਦੇ ਅਕਾਲੀ ਦਲ ਨੂੰ ਕਿੰਨ੍ਹੀਆਂ ਸੀਟਾਂ ਮਿਲੀਆਂ ਸਨ?-139 ਵਿੱਚੋਂ 132 ਸੀਟਾਂ
15. ਸੰਤ ਫ਼ਤਿਹ ਸਿੰਘ ਨੇ ਕਿਸ ਪ੍ਰਕਾਰ ਦੇ ਸੂਬੇ ਦੀ ਮੰਗ ਕੀਤੀ ?-ਉਹ ਖੇਤਰ ਜਿੱਥੇ ਪੰਜਾਬੀ ਭਾਸ਼ਾ ਬੋਲੇ ਜਾਣ ਵਾਲਾ ਸਾਰਾ ਖੇਤਰ ਸ਼ਾਮਿਲ ਹੋਵੇ
16. ਆਰ ਸੀ ਦਾਸ ਕਮਿਸ਼ਨ ਦੀ ਨਿਯੁਕਤੀ ਕਦੋਂ ਹੋਈ ?-31 ਅਕਤੂਬਰ 1961
17. ਮੌਜੂਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ?-1 ਨਵੰਬਰ 1966 ਨੂੰ
18. ਉਸ ਵੇਲੇ ਪੰਜਾਬ ਦੀਆਂ ਕਿੰਨੀਆਂ ਡਵੀਜ਼ਨਾਂ ਸਨ?—2
19. ਉਸ ਵੇਲੇ ਪੰਜਾਬ ਦੇ ਕਿੰਨ੍ਹੇ ਜ਼ਿਲ੍ਹੇ ਸਨ?—11 ਜ਼ਿਲ੍ਹੇ
20. ਭਾਸ਼ਾ ਦੇ ਅਧਾਰ ਤੇ ਪੰਜਾਬ ਦੀ ਵੰਡ ਕਦੋਂ ਹੋਈ?-1966 ਈ:
21. ਆਧੁਨਿਕ ਪੰਜਾਬ ਵਿੱਚ ਕਿੰਨੇ ਜਿਲ੍ਹੇ ਹਨ?-23
22. 23 ਵੇਂ ਜ਼ਿਲ੍ਹੇ ਦਾ ਨਾਂ ਕੀ ਹੈ?-ਮਲੇਰਕੋਟਕਲਾ
23. ਕਿਹੜਾ ਜ਼ਿਲ੍ਹਾ ਕੌਮਾਂਤਰੀ ਸਰਹੱਦ ਨਾਲ ਨਹੀਂ ਲੱਗਦਾ?-ਫ਼ਰੀਦਕੋਟ
24. ਵਰਤਮਾਨ ਪੰਜਾਬ ਭਾਰਤ ਦੇ ਕਿਸ ਪਾਸੇ ਸਥਿਤ ਹੈ?-ਉੱਤਰ-ਪੱਛਮ ਵਿਚ ਸਥਿਤ ਹੈ
25. ਇਸਦੇ ਪੱਛਮ ਪਾਕਿਸਤਾਨ ਅਤੇ ਉੱਤਰ-ਪੂਰਬ ਵਿਚ ਕੀ ਸਥਿਤ ਹੈ?-ਹਿਮਾਚਲ ਪ੍ਰਦੇਸ਼ ਸਥਿਤ ਹੈ
26. ਇਸ ਦੇ ਦੱਖਣ ਅਤੇ ਦੱਖਣ-ਪੱਛਮ ਵਿਚ ਰਾਜਾਂ ਵਿਚ ਕ੍ਰਮਵਾਰ ਕਿਹੜੇ ਰਾਜ ਸ਼ਾਮਿਲ ਹਨ?-ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਹਨ ।
27. ਪੰਜਾਬ ਦਾ ਕਿਹੜਾ ਜ਼ਿਲ੍ਹਾ 1947 ਤੋਂ ਪਹਿਲਾਂ ਵੀ ਇਕ ਜ਼ਿਲ੍ਹਾ ਸੀ ?-ਫਿਰੋਜਪੁਰ
28. ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ?-ਪਠਾਨਕੋਟ
29. ਰੂਪਨਗਰ ਦਾ ਪੁਰਾਣਾ ਨਾਮ ਕੀ ਸੀ -ਰੋਪੜ,
30. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਿਸਦੇ ਦੇ ਨਾਮ ਨਾਲ ਅਧਿਕ ਜਾਣਿਆ ਜਾਂਦਾ ਹੈ ?—ਮੋਹਾਲੀ

ਗਗਨਦੀਪ ਕੌਰ ਧਾਲੀਵਾਲ