ਲੁਧਿਆਣਾ ਵਿੱਚ ਕਪੜਾ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

ਲੁਧਿਆਣਾ ਵਿੱਚ ਕਪੜਾ ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

ਲੁਧਿਆਣਾ: ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਨੂਰਾਵਾਲਾ ਸੜਕ 'ਤੇ ਕੱਪੜਾ ਫੈਕਟਰੀਆਂ ਵਿੱਚ ਅੱਗ ਲੱਗ ਗਈ। ਇਹ ਅੱਗ ਐਨੀ ਜ਼ਿਆਦਾ ਫੈਲੀ ਕਿ ਇਸਨੇ ਸਾਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਵੱਧ ਖਤਰਨਾਕ ਗੱਲ ਇਹ ਹੈ ਕਿ ਇਹ ਇਮਾਰਤਾਂ ਰਿਹਾਇਸ਼ੀ ਖੇਤਰ ਵਿੱਚ ਸ਼ਥਿਤ ਹਨ। 

ਇਹ ਅੱਗ ਅੱਜ ਸਵੇਰੇ 3 ਵਜੇ ਦੇ ਕਰੀਬ ਲੱਗੀ। ਅੱਗ ਪਹਿਲਾਂ ਇੱਕ ਫੈਕਟਰੀ ਵਿੱਚ ਲੱਗੀ ਜੋ ਬਾਅਦ ਵਿੱਚ ਫੈਲਦਿਆਂ ਨਾਲ ਦੀਆਂ ਫੈਕਟਰੀਆਂ ਵਿੱਚ ਵੀ ਜਾ ਪਹੁੰਚੀ। ਇਹ ਤਿੰਨੇ ਫੈਕਟਰੀਆਂ ਤਿੰਨ ਮੰਜ਼ਿਲਾਂ ਇਮਾਰਤ ਵਿੱਚ ਹਨ। 

ਅੱਗ 'ਤੇ ਕਾਬੂ ਪਾਉਣ ਲਈ ਲੁਧਿਆਣਾ, ਸਮਰਾਲਾ, ਜਗਰਾਓਂ ਤੋਂ ਅੱਗ ਬੁਝਾਊ ਦਸਤੇ ਮੁਸ਼ੱਕਤ ਕਰ ਰਹੇ ਹਨ। ਪਰ ਅੱਗ 'ਤੇ ਕਾਬੂ ਪਾਉਣ ਵਿੱਚ ਮੁਸ਼ਕਿਲ ਹੋ ਰਹੀ ਹੈ। 

ਅੱਗ ਕਾਰਨ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ ਹਨ ਤੇ ਡਰ ਹੈ ਕਿ ਇਹ ਇਮਾਰਤਾਂ ਡਿਗਣ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ