ਨਿਹੰਗ ਸਿੰਘਾਂ ਦਾ ਐਲਾਨ, ਕਿਸਾਨ ਅੰਦੋਲਨ ਦੀ ਹਮਾਇਤ ਨਾ ਕਰਨ ਵਾਲਿਆਂ ਨੂੰ ਪੰਜਾਬ 'ਚ ਵੜਨ ਨਹੀਂ ਦਿੱਤਾ ਜਾਵੇਗਾ..
ਨਿਹੰਗ ਸਿੰਘ ਆਗੂ ਬਾਬਾ ਰਾਜ ਸਿੰਘ ਦਾ ਬਿਆਨ...
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ : ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਸਬੰਧੀ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਚੱਲ ਰਿਹਾ ਕਿਸਾਨੀ ਧਰਨਾ-ਪ੍ਰਦਰਸ਼ਨ ਦੌਰਾਨ ਹੀ ਸਿੰਘੂ ਬਾਰਡਰ ਤੋਂ ਇਕ ਵੀਡੀਓ ਜਾਰੀ ਹੋਈ ਹੈ, ਜਿਸ ਵਿਚ ਨਿਹੰਗ ਸਿੰਘ ਆਗੂ ਬਾਬਾ ਰਾਜ ਸਿੰਘ ਕਹਿੰਦੇ ਨਜ਼ਰ ਆ ਰਹੇ ਹਨ ਕਿ, ਜਿਹੜਾ ਕਲਾਕਾਰ ਅੰਦੋਲਨ ਦਾ ਸਮਰਥਨ ਨਹੀਂ ਕਰੇਗਾ, ਉਸ ਦੀ ਪੰਜਾਬ ਵਿਚ ਫਿਲਮ ਨਹੀਂ ਬਣਨ ਦਿਆਂਗੇ ਤੇ ਨਾ ਹੀ ਉਸ ਨੂੰ ਪੰਜਾਬ 'ਚ ਵੜਨ ਦਿਆਂਗੇ । ਉਨ੍ਹਾਂ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ, ਹੁਣ ਉਨ੍ਹਾਂ ਨੂੰ ਦੇਸ਼ ਦੀ ਕਿਸੇ ਵੀ ਪਾਰਟੀ 'ਤੇ ਭਰੋਸਾ ਨਹੀਂ ਹੈ, ਇਸ ਲਈ ਨਵੀਂ ਪਾਰਟੀ ਬਣਾਈ ਜਾਵੇਗੀ ਜਿਸ ਵਿਚ ਸਾਰੇ ਕਿਸਾਨ ਮਜ਼ਦੂਰ ਸ਼ਾਮਲ ਹੋਣਗੇ। ਅਗਲਾ ਪ੍ਰਧਾਨ ਮੰਤਰੀ ਕਿਸਾਨ ਹੋਵੇਗਾ ਤੇ ਰਾਸ਼ਟਰਪਤੀ ਇਕ ਮਜ਼ਦੂਰ ਹੋਵੇਗਾ।
Comments (0)