ਨੌਦੀਪ ਕੌਰ ਦੀ ਜ਼ਮਾਨਤ ਹੋਈ, ਜੇਲ੍ਹ ਵਿਚੋਂ ਅੱਜ ਹੋ ਸਕਦੀ ਹੈ ਰਿਹਾਈ

ਨੌਦੀਪ ਕੌਰ ਦੀ ਜ਼ਮਾਨਤ ਹੋਈ, ਜੇਲ੍ਹ ਵਿਚੋਂ ਅੱਜ ਹੋ ਸਕਦੀ ਹੈ ਰਿਹਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ। ਨੌਦੀਪ ਕੌਰ ਕਰਨਾਲ ਜੇਲ੍ਹ ਵਿਚ ਬੰਦ ਸੀ। ਉਸ ਖਿਲਾਫ ਇਰਾਦਾ ਕਤਲ ਅਤੇ ਫਿਰੌਤੀ ਮੰਗਣ ਸਮੇਤ ਤਿੰਨ ਮਾਮਲੇ ਦਰਜ ਕੀਤੇ ਗਏ ਹਨ।

ਮਜ਼ਦੂਰਾਂ ਦੇ ਹੱਕਾਂ ਲਈ ਕੰਮ ਕਰਨ ਵਾਲੀ ਨੌਦੀਪ ਕੌਰ ਨੂੰ ਹਰਿਆਣਾ ਪੁਲਸ ਨੇ ਕੁੰਡਲੀ ਤੋਂ 12 ਜਨਵਰੀ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਫੈਕਟਰੀ ਮਜ਼ਦੂਰਾਂ ਦੀਆਂ ਤਨਖਾਹਾਂ ਦਵਾਉਣ ਲਈ ਧਰਨੇ ਵਿਚ ਸ਼ਾਮਲ ਹੋਈ ਸੀ। 

ਸਬੰਧਿਤ ਖ਼ਬਰ: ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ 'ਤੇ ਤਸ਼ੱਦਦ ਦੀ ਮੈਡੀਕਲ ਰਿਪੋਰਟ ਵਿਚ ਪੁਸ਼ਟੀ ਹੋਈ

24 ਸਾਲਾ ਨੌਦੀਪ ਕੌਰ ਮਜ਼ਦੂਰ ਅਧਿਕਾਰ ਸੰਗਠਨ ਨਾਲ ਜੁੜੀ ਹੋਈ ਹੈ। ਉਸਨੇ ਦੋਸ਼ ਲਾਇਆ ਸੀ ਕਿ ਪੁਲਸ ਵੱਲੋਂ ਹਿਰਾਸਤ ਵਿਚ ਉਸ 'ਤੇ ਤਸ਼ੱਦਦ ਕੀਤਾ ਗਿਆ ਅਤੇ ਉਸਦਾ ਸ਼ਰੀਰਕ ਸੋਸ਼ਣ ਕੀਤਾ ਗਿਆ।